205 ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਗ੍ਰਿਫਤਾਰ

03/12/2018 6:53:57 AM

ਸੁਲਤਾਨਪੁਰ ਲੋਧੀ, (ਧੀਰ)- ਪੁਲਸ ਨੇ ਇਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵਿੰਦਰ ਪਾਲ ਸਿੰਘ, ਏ. ਐੱਸ. ਆਈ. ਪਰਮਜੀਤ ਸਿੰਘ, ਐੱਚ. ਸੀ. ਸ਼ਿੰਗਾਰਾ ਸਿੰਘ, ਐੱਚ. ਸੀ. ਹਰਵਿੰਦਰ ਸਿੰਘ ਤੇ ਲੇਡੀ ਕਾਂਸਟੇਬਲ ਗੁਰਵਿੰਦਰ ਕੌਰ ਦੇ ਨਾਲ ਸਪੈਸ਼ਲ ਗਸ਼ਤ ਕਰਦੇ ਹੋਏ ਸੁਲਤਾਨਪੁਰ ਲੋਧੀ ਤੋਂ ਡਡਵਿੰਡੀ ਮਾਰਗ 'ਤੇ ਜਾ ਰਹੇ ਸਨ ਤਾਂ ਪਿੰਡ ਜੈਨਪੁਰ ਦੇ ਬੱਸ ਸਟਾਪ ਨੇੜੇ ਵੇਖਿਆ ਕਿ ਇਕ ਔਰਤ ਪੈਦਲ ਹੀ ਸੜਕ ਵੱਲ ਨੂੰ ਆ ਰਹੀ ਹੈ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗੀ ਤਾਂ ਪੁਲਸ ਕਰਮਚਾਰੀਆਂ ਨੇ ਕਾਬੂ ਕਰ ਕੇ ਉਸ ਤੋਂ ਨਾਂ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਕਸ਼ਮੀਰ ਕੌਰ ਪਤਨੀ ਗੁਰਮੀਤ ਸਿੰਘ ਪੁੱਤਰ ਕਥਾ ਸਿੰਘ ਚੇਅਰਮੈਨ ਬਲਾਕ ਸੰਮਤੀ ਵਾਸੀ ਲਾਟੀਆਂਵਾਲ ਦੱਸਿਆ, ਜਿਸ ਦੇ ਹੱਥ 'ਚ ਫੜੇ ਪਲਾਸਟਿਕ ਦੇ ਲਿਫਾਫੇ 'ਚੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। 
ਇਸ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਡੱਲਾ, ਐੱਚ. ਸੀ. ਗੁਰਦੇਵ ਸਿੰਘ, ਐੱਚ. ਸੀ. ਹਰਵਿੰਦਰ ਸਿੰਘ ਆਦਿ ਪੁਲਸ ਪਾਰਟੀ ਦੇ ਨਾਲ ਪਿੰਡ ਰਾਮਪੁਰ ਜਗੀਰ, ਮਨਿਆਲਾ, ਤੋਤੀ ਤੋਂ ਹੁੰਦੇ ਹੋਏ ਪਿੰਡ ਸ਼ੇਰਪੁਰ ਦੋਨਾ ਨਜ਼ਦੀਕ ਪੁੱਜੇ ਤਾਂ ਪਿੰਡ ਦੀ ਤਰਫੋਂ ਇਕ ਨੌਜਵਾਨ ਨੂੰ ਪੈਦਲ ਆਉਂਦੇ ਵੇਖ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਿਸ ਨੇ ਆਪਣਾ ਨਾਂ ਬੌਬੀ ਮਾਨ ਪੁੱਤਰ ਕਸ਼ਮੀਰਾ ਮੁਹੱਲਾ ਉੱਚਾ ਧੋੜਾ ਨਜ਼ਦੀਕ ਪੁਰਾਣੀ ਜੇਲ ਕਪੂਰਥਲਾ ਦੱਸਿਆ, ਦੀ ਤਲਾਸ਼ੀ ਲੈਣ ਉਪਰੰਤ ਉਸ ਤੋਂ 55 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।
ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਸੁਖਦੇਵ ਸਿੰਘ, ਐੱਚ. ਸੀ. ਲਖਵਿੰਦਰ ਸਿੰਘ, ਐੱਚ. ਸੀ. ਸ਼ਿੰਗਾਰਾ ਸਿੰਘ ਪਿੰਡ ਤਾਸਪੁਰ ਦੇ ਨਜ਼ਦੀਕ ਗਸ਼ਤ ਕਰਦੇ ਹੋਏ ਪਹੁੰਚੇ ਤਾਂ ਪਿੰਡ ਦੀ ਤਰਫੋਂ ਇਕ ਪੈਦਲ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਨਾਂ ਪਤਾ ਪੁੱਛਿਆ। ਜਿਸ ਨੇ ਆਪਣਾ ਨਾਂ ਗਗਨਦੀਪ ਉਰਫ ਅਕੁੰਸ਼ ਪੁੱਤਰ ਮੰਗਲ ਲਾਲ ਵਾਸੀ ਮੋਰੀ ਵਾਲਾ ਥਾਣਾ ਡਿੰਗਰੋੜ ਜ਼ਿਲਾ ਸਿਰਸਾ (ਹਰਿਆਣਾ) ਦੱਸਿਆ, ਦੀ ਤਲਾਸ਼ੀ ਲੈਣ 'ਤੇ ਉਸ ਤੋਂ 50 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਸਾਰੇ ਮਾਮਲਿਆਂ 'ਚ ਕੇਸ ਦਰਜ ਕਰ ਲਿਆ ਹੈ। 
ਨਾਜਾਇਜ਼ ਸ਼ਰਾਬ ਸਣੇ 2 ਕਾਬੂ 
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਐੱਚ. ਸੀ. ਸ਼ਿੰਗਾਰਾ ਸਿੰਘ, ਐੱਚ. ਸੀ. ਬਲਵੰਤ ਸਿੰਘ ਆਦਿ ਪੁਲਸ ਕਰਮਚਾਰੀ ਮੋਟਰਸਾਈਕਲਾਂ 'ਤੇ ਗਸ਼ਤ ਕਰਦੇ ਹੋਏ ਪਿੰਡ ਸੇਚਾ ਭੌਰ ਤੋਂ ਹੁੰਦੇ ਹੋਏ, ਜਦੋਂ ਪਿੰਡ ਮੋਠਾਂਵਾਲ ਦੇ ਨਜ਼ਦੀਕ ਪਹੁੰਚੇ ਤਾਂ ਇਕ ਵਿਅਕਤੀ ਨੂੰ ਹੱਥ 'ਚ ਪਲਾਸਟਿਕ ਦੀ ਕੈਨ ਫੜੇ ਵੇਖ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਨੇ ਆਪਣਾ ਨਾਂ ਰਣਜੀਤ ਸਿੰਘ ਉਰਫ ਜੀਤਾ ਪੁੱਤਰ ਕਸ਼ਮੀਰੀ ਲਾਲ ਪਿੰਡ ਭੱਦਮਾ ਥਾਣਾ ਸ਼ਾਹਕੋਟ ਦੱਸਿਆ। ਜਿਸ ਤੋਂ ਕੇਨੀ ਦੀ ਤਲਾਸ਼ੀ ਲੈਣ 'ਤੇ 14 ਬੋਤਲਾਂ (11070) ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। 
ਇਸ ਤਰ੍ਹਾਂ ਇਕ ਹੋਰ ਮਾਮਲੇ 'ਚ ਐੱਚ. ਸੀ, ਸੁਰਜੀਤ ਲਾਲ ਐੱਚ. ਸੀ. ਰਣਜੀਤ ਕੁਮਾਰ, ਐੱਚ. ਸੀ. ਰਣਜੀਤ ਕੁਮਾਰ, ਐੱਚ. ਸੀ. ਸੁਰਜੀਤ ਸਿੰਘ ਨੇ ਇਕ ਵਿਅਕਤੀ ਤੋਂ ਲੋਹੀਆਂ ਚੁੰਗੀ ਦੇ ਨਜ਼ਦੀਕ 9 ਬੋਤਲਾਂ ਦੇਸੀ ਠੇਕਾ ਸ਼ਰਾਬ 6750 ਐੱਮ. ਐੱਲ. ਬਰਾਮਦ ਕੀਤੀ, ਜੋ ਕਿ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ। ਪੁਲਸ ਨੇ ਉਕਤ ਮੁਲਜ਼ਮ ਮਨਪ੍ਰੀਤ ਪੁੱਤਰ ਲਾਲ ਚੰਦ ਵਾਸੀ ਪਿੰਡ ਸ਼ੇਖੂਪੁਰ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।