ਚੋਰੀ ਦੇ ਦੋਸ਼ ਵਿਚ 3 ਗ੍ਰਿਫਤਾਰ

03/18/2018 8:24:05 AM

ਪਟਿਆਲਾ (ਬਲਜਿੰਦਰ) - ਮਾਡਲ ਟਾਊਨ ਚੌਕੀ ਦੀ ਪੁਲਸ ਨੇ ਚੋਰੀ ਦੇ ਦੋਸ਼ ਵਿਚ ਕਰਨ ਵਾਸੀ ਗੁਰਦੀਪ ਕਾਲੋਨੀ, ਇਕਬਾਲ ਸਿੰਘ ਵਾਸੀ ਸਰਕਾਰੀ ਕੁਆਰਟਰ, ਨਾਭਾ ਰੋਡ, ਪਟਿਆਲਾ ਅਤੇ ਸੁਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਤੋਂ ਚੋਰੀ ਹੋਇਆ ਮੋਟਰਸਾਈਕਲ, ਸਿਲੰਡਰ ਅਤੇ ਚੁੱਲ੍ਹਾ ਵੀ ਬਰਾਮਦ ਕਰ ਲਿਆ ਗਿਆ ਹੈ। ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਜੀਠੀਆ ਇਨਕਲੇਵ, ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਘਰ ਵਿਚ ਵੜ ਕੇ ਮੋਟਰਸਾਈਕਲ, ਸਿਲੰਡਰ ਤੇ ਚੁੱਲ੍ਹੇ ਸਮੇਤ ਚੋਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਉਕਤ ਵਿਅਕਤੀਆਂ ਨੂੰ ਸ਼ਹਿਰ ਦੇ 24 ਨੰਬਰ ਫਾਟਕ ਕੋਲੋਂ ਗ੍ਰਿਫਤਾਰ ਕੀਤਾ ਹੈ।