ਭਰਤੀ ਕਰਵਾਉਣ ਦੇ ਝਾਂਸੇ ''ਚ ਠੱਗੇ 3.20 ਲੱਖ

11/30/2017 4:47:12 AM

ਅੰਮ੍ਰਿਤਸਰ,  (ਅਰੁਣ)-  ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਇਕ ਜਾਅਲਸਾਜ਼ ਖਿਲਾਫ ਕਾਰਵਾਈ ਕਰਦਿਆਂ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜਸਵਿੰਦਰ ਕੌਰ ਦੀ ਸ਼ਿਕਾਇਤ 'ਤੇ ਉਸ ਨਾਲ ਜਾਅਲਸਾਜ਼ੀ ਕਰਦਿਆਂ 3 ਲੱਖ 20 ਹਜ਼ਾਰ ਦੀ ਠੱਗੀ ਮਾਰਨ ਵਾਲੇ ਕੁਲਵੰਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਤਰਨਤਾਰਨ ਰੋਡ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਸੱਟੇਬਾਜ਼ ਕਾਬੂ - ਕੋਟ ਖਾਲਸਾ ਪੁਲਸ ਨੇ ਛਾਪੇ ਮਾਰਦਿਆਂ ਇਕ ਸੱਟੇਬਾਜ਼ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਲੱਕੀ ਪੁੱਤਰ ਕੇਵਲ ਕੁਮਾਰ ਵਾਸੀ ਨਿਊ ਮੋਹਨੀ ਪਾਰਕ ਦੇ ਕਬਜ਼ੇ 'ਚੋਂ ਦੜਾ ਪਰਚੀ, ਬਾਲਪੈੱਨ ਤੇ 500 ਰੁਪਏ ਦੜੇ ਦੀ ਰਕਮ ਬਰਾਮਦ ਕਰ ਕੇ ਪੁਲਸ ਨੇ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਬਾਈਕ ਸਵਾਰ ਝਪਟਮਾਰ ਨੇ ਖੋਹਿਆ ਔਰਤ ਦਾ ਪਰਸ- ਕੈਰੋਂ ਮਾਰਕੀਟ ਨੇੜੇ ਜਾ ਰਹੀ ਔਰਤ ਹੱਥੋਂ ਇਕ ਬਾਈਕ ਸਵਾਰ ਪਰਸ ਖੋਹ ਕੇ ਦੌੜ ਗਿਆ। ਗਰੁੱਪ ਕੈਪਟਨ ਸੀ. ਯੂ. ਵੀ. ਰਾਓ ਦੀ ਸ਼ਿਕਾÂਤ 'ਤੇ ਉਸ ਦੀ ਪਤਨੀ ਦਾ ਪਰਸ ਜਿਸ ਵਿਚ 1 ਲੱਖ 20 ਹਜ਼ਾਰ ਨਕਦ, ਮੋਬਾਇਲ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਖੋਹ ਕੇ ਦੌੜੇ ਅਣਪਛਾਤੇ ਬਾਈਕ ਸਵਾਰ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।