ਸਾਹਮਣੇ ਆਇਆ 26 ਕਰੋੜ ਦੀ ਖੱਡ ਦੇ ਮਾਲਕ ਬਣੇ ਮੰਤਰੀ ਦੇ ''ਰਸੋਈਏ'' ਦਾ ਬਿਆਨ

05/27/2017 11:45:34 AM

ਕਪੂਰਥਲਾ— ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਪੰਜਾਬ ਸਰਕਾਰ ਵੱਲੋਂ 89 ਰੇਤ-ਬਜਰੀ ਦੀਆਂ ਖੱਡਾਂ ਦੀ ਜੋ ਨੀਲਾਮੀ ਕਰਵਾਈ ਗਈ ਉਸ ''ਚ ਕਈ ਤਰ੍ਹਾਂ ਦੀ ਘਪਲੇਬਾਜ਼ੀ ਕੀਤੀ ਗਈ ਹੈ। 
ਰਾਣਾ ਗੁਰਜੀਤ ਸਿੰਘ ਦਾ ਰਸੋਈਆ, ਜਿਸ ਦੇ ਨਾਂ ''ਤੇ ਫਰਜ਼ੀ ਤਰੀਕੇ ਨਾਲ ਖੱਡਾਂ ਲਈਆਂ ਗਈਆਂ ਹਨ ਪਰ ਜਦੋਂ ਪੰਜਾਬ ਕੇਸਰੀ ਦੀ ਵੈਬ ਟੀਮ ਨੇ ਰਾਣਾ ਗੁਰਜੀਤ ਦੇ ਰਸੋਈਏ ਅਮਿਤ ਬਹਾਦੁਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਰਾਣਾ ਗੁਰਜੀਤ ਦਾ ਰਸੋਈਆ ਸੀ ਪਰ 28 ਫਰਵਰੀ ਨੂੰ ਉਸ ਨੇ ਨੌਕਰੀ ਛੱਡ ਦਿੱਤੀ ਸੀ, ਜਦੋਂ ਕਿ ਬਲਰਾਜ ਸਿੰਘ, ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਵੀ ਰਾਣਾ ਦੀਆਂ ਵੱਖ-ਵੱਖ ਮਿੱਲਾਂ ਆਦਿ ''ਚ ਕਰਮਚਾਰੀ ਹਨ। ਰਸੋਈਏ ਅਮਿਤ ਬਹਾਦੁਰ ਦੇ ਨਾਂ ''ਤੇ 26 ਕਰੋੜ ਦੀ ਖੱਡ ਲਈ ਗਈ ਅਤੇ ਹੋਰ ਤਿੰਨਾਂ ਕਰਮਚਾਰੀਆਂ ਦੇ ਨਾਂ ''ਤੇ ਵੀ ਕਰੋੜਾਂ ਦੀਆਂ ਖੱਡਾਂ ਖਰੀਦ ਕੇ ਲਗਭਗ 52 ਕਰੋੜ ਰੁਪਏ ਦੀਆਂ ਖੱਡਾਂ ਫਰਜ਼ੀ ਤਰੀਕੇ ਨਾਲ ਲਈਆ ਗਈਆਂ ਹਨ।
ਉਥੇ ਹੀ ਵਿਰੋਧੀ ਪੱਖ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ''ਚ ਅਕਾਲੀ ਆਗੂਆਂ ਨੇ ਰੇਤ-ਬਜਰੀ, ਕੇਬਲ, ਟਰਾਂਸਪੋਰਟ ਤਰ੍ਹਾਂ ਦੇ ਕਾਰੋਬਾਰਾਂ ''ਤੇ ਕਬਜ਼ੇ ਕੀਤੇ ਹੋਏ ਸਨ ਅਤੇ ਕਾਂਗਰਸੀ ਚੁੱਪ ਸਨ, ਹੁਣ ਕਾਂਗਰਸੀ ਉਹੀ ਸਭ ਕਰ ਰਹੇ ਹਨ ਅਤੇ ਕਾਲੀ ਚੁੱਪ ਹਨ। ਅਜਿਹੇ ''ਚ ''ਆਪ'' ਚੁੱਪ ਨਹੀਂ ਬੈਠੇਗੀ ਅਤੇ ਰਾਣਾ ਤਰ੍ਹਾਂ ਦੇ ਆਗੂਆਂ ਦਾ ਸੱਚ ਜਨਤਾ ਦੇ ਸਾਹਮਣੇ ਲਿਆਇਆ ਜਾਵੇਗਾ।