2502 ਪ੍ਰੀਖਿਆਰਥੀਆਂ ਨੇ ਦਿੱਤੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ

02/26/2018 2:59:51 AM

ਨਵਾਂਸ਼ਹਿਰ,  (ਤ੍ਰਿਪਾਠੀ, ਮਨੋਰੰਜਨ)-  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਐੱਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਗਈ। 
ਜ਼ਿਲਾ ਸ਼. ਭ. ਸ. ਨਗਰ 'ਚ ਇਸ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ 6 ਪ੍ਰੀਖਿਆ ਕੇਂਦਰ ਨਵਾਂਸ਼ਹਿਰ, ਜੇ. ਐੱਸ. ਐੱਫ. ਐੱਚ. ਖਾਲਸਾ ਸੀ. ਸੈ. ਸਕੂਲ ਨਵਾਂਸ਼ਹਿਰ, ਸ਼ਿਵਾਲਿਕ ਪਬਲਿਕ ਸਕੂਲ, ਦੋਆਬਾ ਆਰੀਆ ਸੀ. ਸੈ. ਸਕੂਲ, ਡਬਲਿਊ. ਐੱਲ. ਆਰੀਆ., ਕੇ. ਸੀ. ਪਬਲਿਕ ਸਕੂਲ ਸਥਾਪਿਤ ਕੀਤੇ ਗਏ। ਇਸ ਪ੍ਰੀਖਿਆ ਲਈ ਬੀ. ਐੱਡ. ਦੇ ਕੁੱਲ 2098 ਪ੍ਰੀਖਿਆਰਥੀਆਂ ਵਿਚੋਂ 1938 ਨੇ ਸਵੇਰ ਦੇ ਸੈਸ਼ਨ 'ਚ ਭਾਗ ਲਿਆ। ਜਦੋਂਕਿ ਈ. ਟੀ. ਟੀ. ਦੇ ਕੁੱਲ 617 ਪ੍ਰੀਖਿਆਰਥੀਆਂ 'ਚੋਂ 564 ਨੇ ਪ੍ਰੀਖਿਆ 'ਚ ਭਾਗ ਲਿਆ। ਈ. ਟੀ. ਟੀ. ਦੇ ਪ੍ਰੀਖਿਆਰਥੀਆਂ ਲਈ ਸ਼ਾਮ ਦੇ ਸੈਸ਼ਨ 'ਚ 2 ਪ੍ਰੀਖਿਆ ਕੇਂਦਰ ਸ. ਸ. ਸ. ਸ. ਨਵਾਂਸ਼ਹਿਰ, ਦੋਆਬਾ ਆਰੀਆ ਸੀ. ਸੈ. ਸਕੂਲ ਸਥਾਪਤ ਕੀਤੇ ਗਏ। 
ਪ੍ਰੀਖਿਆ ਕੇਂਦਰਾਂ 'ਚ ਪ੍ਰਿੰਸੀਪਲ ਜਤਿੰਦਰ ਮੋਹਨ, ਰਣਜੀਤ ਕੌਰ, ਪਵਨ ਇੰਦਰ ਕੌਰ, ਰਜਨੀਸ਼ ਕੁਮਾਰ, ਇੰਦੂ ਬਾਲਾ, ਵਰਿੰਦਰ ਕੁਮਾਰ ਨੇ ਬਤੌਰ ਕੇਂਦਰ ਸੁਪਰਡੈਂਟ ਡਿਊਟੀ ਨਿਭਾਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਪ੍ਰਿੰਸੀਪਲ ਪਰਮਜੀਤ ਕੌਰ, ਪ੍ਰੋ. ਕਰਮਜੀਤ ਕੌਰ, ਪ੍ਰੋ. ਆਸਿਮਾ ਪਾਸੀ, ਪ੍ਰੋ. ਸੁਖਵਿੰਦਰ ਬਾਵਾ ਨੂੰ ਪ੍ਰੀਖਿਆ ਕੇਂਦਰਾਂ ਵਿਚ ਬਤੌਰ ਆਬਜ਼ਰਵਰ ਨਿਯੁਕਤ ਕੀਤਾ ਗਿਆ। ਡੀ. ਪੀ. ਆਈ. (ਐ. ਸਿੱ.) ਇੰਦਰਜੀਤ ਸਿੰਘ ਨੇ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕਰ ਕੇ ਪ੍ਰੀਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਲੇ 'ਚ ਪ੍ਰੀਖਿਆ ਦੀ ਮੋਨੀਟਰਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਅਸਿਸਟੈਂਟ ਨੋਡਲ ਕੋਆਰਡੀਨੇਟਰ ਡਾ. ਧਰਮਜੀਤ ਸਿੰਘ ਅਤੇ ਡਾ. ਜੇ. ਪੀ. ਸਿੰਘ, ਐੱਸ. ਸੀ. ਈ. ਆਰ. ਟੀ. ਤੋਂ ਡਿਪਟੀ ਡਾਇਰੈਕਟਰ ਪ੍ਰਭਜੋਤ ਕੌਰ ਅਤੇ ਕੁਲਦੀਪ ਵਰਮਾ ਵੱਲੋਂ ਕੀਤੀ ਗਈ।
ਇਨ੍ਹਾਂ ਅਧਿਕਾਰੀਆਂ ਵੱਲੋਂ ਪ੍ਰੀਖਿਆ ਸੰਚਾਲਨ ਦੇ ਸਮੁੱਚੇ ਪ੍ਰਬੰਧਾ ਦਾ ਜਾਇਜ਼ਾ ਲੈਣ ਹਿੱਤ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਜ਼ਿਲਾ ਸਾਇੰਸ ਸੁਪਰਵਾਈਜ਼ਰ ਸੁਰਿੰਦਰਪਾਲ ਅਗਨੀਹੋਤਰੀ, ਸੁਪਰਡੈਂਟ ਪਰਮਜੀਤ ਸਿੰਘ, ਏ. ਈ. ਓ. ਰਾਕੇਸ਼ ਚੰਦਰ, ਪ੍ਰਮੋਦ ਭਾਰਤੀ, ਜ਼ਿਲਾ ਐੱਮ. ਆਈ. ਐੱਸ. ਕੋਆਰਡੀਨੇਟਰ ਜਗਦੀਸ਼ ਰਾਏ ਤੇ ਸੁਮਿਤ ਸੋਢੀ ਆਦਿ ਹਾਜ਼ਰ ਸਨ।