ਵਿਦੇਸ਼ੀ ਮਹਿਲਾ ਤੋਂ 250 ਗ੍ਰਾਮ ਹੈਰੋਇਨ ਬਰਾਮਦ, ਮਾਮਲਾ ਦਰਜ

05/01/2018 12:56:08 PM

ਰਾਜਪੂਰਾ (ਚਾਵਲਾ) — ਰਾਜਪੁਰਾ ਦੇ ਥਾਣੇ ਸਿਟੀ 'ਚ ਬੱਸ 'ਤੇ ਜਾ ਰਹੀ ਇਕ ਵਿਦੇਸ਼ੀ ਮਹਿਲਾ ਤੋਂ 250 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ.ਆਈ. ਨਰਪਿੰਦਰ ਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਸਮੇਤ ਪੁਲਸ ਪਾਰਟੀ ਅੰਬਾਲਾ ਅਮ੍ਰਿੰਤਸਰ ਰੋਡ ਤੇ ਮਿਡਵੇ ਢਾਬੇ ਦੇ ਕੋਲ ਨਾਕਾ ਲਗਾਇਆ ਹੋਇਆ ਸੀ , ਇਸ ਦੌਰਾਨ ਦਿੱਲੀ ਵਲੋਂ ਆ ਰਹੀ ਇਕ ਬੱਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਕ ਵਿਦੇਸ਼ੀ ਮਹਿਲਾ ਬੱਸ 'ਚੋਂ ਉਤਰ ਕੇ ਭੱਜਣ ਲੱਗੀ। ਪੁਲਸ ਵਲੋਂ ਚੌਕਸੀ ਵਰਤਦਿਆਂ ਉਕਤ ਮਹਿਲਾ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਮਹਿਲਾ ਦੀ ਪਛਾਣ ਟੀਨਾ ਹਾਲ ਨਿਵਾਸੀ ਜਨਕਪੁਰੀ ਦਿੱਲੀ, ਮੂਲ ਰੂਪ ਤੋਂ ਅਫਰੀਕਾ ਵਾਸੀ ਵਜੋਂ ਹੋਈ ਹੈ। 
ਏ. ਐੱਸ. ਆਈ. ਨਰਪਿੰਦਰ ਪਾਲ ਸਿੰਘ ਮੁਤਾਬਕ ਪੁੱਛਗਿੱਛ ਦੌਰਾਨ ਉਕਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਜਲੰਧਰ ਜਾ ਰਹੀ ਸੀ ਤੇ ਇਹ ਹੈਰੋਇਨ ਉਸ ਨੂੰ ਦਿੱਲੀ 'ਚ ਦੁਆਰਕਾ ਮੈਟਰੋ ਸਟੇਸ਼ਨ ਕੋਲ ਕਿਸੇ ਨੇ ਦਿੱਤੀ ਸੀ। ਉਸ ਨੇ ਦੱਸਿਆ ਕਿ ਹੈਰੋਇਨ ਉਸ ਨੇ ਖੁਦ ਵਰਤੋਂ ਕਰਨ ਲਈ ਖਰੀਦੀ  ਸੀ। ਸਿਟੀ ਪੁਲਸ ਨੇ ਇਸ ਮਹਿਲਾ ਨੇ ਇਸ ਮਹਿਲਾ ਦੇ ਖਿਲਾਫ ਐੱਨ. ਡੀ. ਪੀ. ਸੀ. ਏਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।