ਜਲੰਧਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ 'ਕੋਰੋਨਾ', ਇਕੋ ਦਿਨ 'ਚ 235 ਪਾਜ਼ੇਟਿਵ, 6 ਦੀ ਮੌਤ

09/05/2020 5:31:41 PM

ਜਲੰਧਰ (ਰੱਤਾ) : ਪਿਛਲੇ ਕਈ ਮਹੀਨਿਆਂ ਤੋਂ ਜਾਰੀ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਰੁਕਦਾ ਦਿਖਾਈ ਨਹੀਂ ਦੇ ਰਿਹਾ। ਅੱਜ ਸ਼ਨੀਵਾਰ ਨੂੰ ਵੀ 235 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਦੋਂਕਿ 6 ਰੋਗੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ 7581 ਤੋਂ ਪਾਰ ਹੋ ਗਈ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦੀ ਮੌਤ 'ਤੇ ਅਕਾਲੀ ਦਲ ਟਕਸਾਲੀ ਨੇ ਚੁੱਕੇ ਸਵਾਲ

ਇਨ੍ਹਾਂ ਨੇ ਹਾਰੀ ਜ਼ਿੰਦਗੀ ਦੀ ਜੰਗ
1. ਕ੍ਰਿਸ਼ਣ ਕੁਮਾਰ (78) ਨਿਊ ਮਾਡਲ ਹਾਊਸ
2. ਰੂਪਲਾਲ (73) ਨਿਊ ਦਸ਼ਮੇਸ਼ ਨਗਰ
3. ਜਸਵਿੰਦਰ ਸਿੰਘ (71) ਮੁਹੱਲਾ ਗੋਵਿੰਦਗੜ੍ਹ
4. ਨਰਿੰਦਰ ਸਿੰਘ (61) ਅਰਬਨ ਅਸਟੇਟ
5. ਵਿਦਿਆ ਸਾਗਰ ਮੁਹੱਲਾ ਨੰਬਰ 1 ਜਲੰਧਰ ਕੈਂਟ
6. ਪ੍ਰੀਤਮ ਸਿੰਘ ਜਲੰਧਰ ਹਾਈਟਸ 

ਇਹ ਵੀ ਪੜ੍ਹੋ : ਅਫ਼ਵਾਹ ਜਾਂ ਸੱਚ : ਕੋਰੋਨਾ ਮਰੀਜ਼ਾਂ ਦੀ ਮੌਤ 'ਤੇ ਉਨ੍ਹਾਂ ਦੇ ਅੰਗ ਕੱਢ ਲੈਂਦੇ ਹਨ ਹਸਪਤਾਲ, ਪੜ੍ਹੋ ਪੂਰੀ ਖ਼ਬਰ

ਸ਼ੁੱਕਰਵਾਰ ਨੂੰ 200 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, 3 ਨੇ ਤੋੜਿਆ ਦਮ
ਕੋਰੋਨਾ ਵਾਇਰਸ ਕਾਰਣ ਜ਼ਿਲ੍ਹੇ ਦੀ ਹਾਲਤ ਦਿਨੋ-ਦਿਨ ਗੰਭੀਰ ਹੁੰਦਾ ਜਾ ਰਹੀ ਹੈ ਅਤੇ ਆਮ ਲੋਕ ਇਸ ਨੂੰ ਅਜੇ ਵੀ ਗੰਭੀਰਤਾ ਨਾਲ ਨਹੀਂ ਲੈ ਰਹੇ। ਸ਼ੁੱਕਰਵਾਰ ਨੂੰ ਵੀ ਜ਼ਿਲ੍ਹੇ ਵਿਚ 200 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਅਤੇ 3 ਵਿਅਕਤੀਆਂ ਨੇ ਕੋਰੋਨਾ ਨਾਲ ਜੰਗ ਲੜਦਿਆਂ ਦਮ ਤੋੜ ਦਿੱਤਾ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਸ਼ੁੱਕਰਵਾਰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ, ਉਨ੍ਹਾਂ 'ਚ ਬੈਸਟ ਪ੍ਰਾਈਸ ਅਤੇ ਟੋਯੋਟਾ ਸ਼ੋਅਰੂਮ ਦੇ ਕਰਮਚਾਰੀ, ਹੈਲਥ ਵਰਕਰ ਅਤੇ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ।

465 ਦੀ ਰਿਪੋਰਟ ਆਈ ਨੈਗੇਟਿਵ ਤੇ 97 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 465 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਵਿਚੋਂ 97 ਨੂੰ ਛੁੱਟੀ ਦੇ ਦਿੱਤੀ ਗਈ। ਦੂਜੇ ਪਾਸੇ ਵਿਭਾਗ ਨੇ 615 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬਾਰਟਰੀ ਭੇਜੇ ਹਨ।

ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਵਾਲੀ 58 ਸਾਲਾ ਹਰਭਜਨ ਕੌਰ ਨੇ ਲੋਕਾਂ ਨੂੰ ਸੈਂਪਲਿੰਗ ਕਰਾਉਣ ਦੀ ਕੀਤੀ ਅਪੀਲ

ਕੁੱਲ ਸੈਂਪਲ - 68996
ਨੈਗੇਟਿਵ ਆਏ - 61664
ਪਾਜ਼ੇਟਿਵ ਆਏ - 7376
ਡਿਸਚਾਰਜ ਹੋਏ - 4725
ਮੌਤਾਂ ਹੋਈਆਂ - 192
ਐਕਟਿਵ ਕੇਸ - 2459

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ

Anuradha

This news is Content Editor Anuradha