ਪੰਜਾਬ ''ਚ ਮੰਤਰੀਆਂ ਤੇ ਵਿਧਾਇਕਾਂ ਦਾ ਹੋਇਆ ਕੋਰੋਨਾ ਟੈਸਟ, ਜਾਣੋ ਕਿਸ ਦੀ ਰਿਪੋਰਟ ਆਈ ਪਾਜ਼ੇਟਿਵ

08/27/2020 1:07:26 AM

ਪਟਿਆਲਾ/ਚੰਡੀਗੜ੍ਹ,(ਪਰਮੀਤ/ਅਸ਼ਵਨੀ)- ਪੰਜਾਬ ਵਿਧਾਨਸਭਾ ਸੈਸ਼ਨ ਤੋਂ ਪਹਿਲਾਂ 23 ਮੰਤਰੀ ਤੇ ਵਿਧਾਇਕ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਇਸ ਗੱਲ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀਡੀਓ ਕਾਨਫਰੰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਥਿਤੀ ਮੁਤਾਬਕ ਪੰਜਾਬ ਵਿਧਾਨਸਭਾ ਦੇ ਸੈਸ਼ਨ ਤੋਂ ਦੋ ਦਿਨ ਪਹਿਲਾਂ ਰਾਜ ਦੇ 23 ਮੰਤਰੀ/ਵਿਧਾਇਕ ਕੋਵਿਡ ਦੀ ਚਪੇਟ ਵਿਚ ਆ ਗਏ ਹਨ ਤੇ ਜੇਕਰ ਰਾਜ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਇਹੀ ਹਾਲ ਰਿਹਾ ਤਾਂ ਜ਼ਮੀਨੀ ਪੱਧਰ 'ਤੇ ਸਥਿਤੀ ਕਿੰਨੀ ਗੰਭੀਰ ਹੋਵੇਗੀ, ਇਸ ਦਾ ਸਿਰਫ਼ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ।

ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਕਾਂਗਰਸ
1. ਗੁਰਪ੍ਰੀਤ ਸਿੰਘ ਕਾਂਗੜ (ਮੰਤਰੀ)
2. ਸੁਖਜਿੰਦਰ ਸਿੰਘ ਰੰਧਾਵਾ (ਮੰਤਰੀ)
3. ਸ਼ਾਮ ਸੁੰਦਰ ਅਰੋੜਾ (ਮੰਤਰੀ)
4. ਅਜਾਇਬ ਸਿੰਘ ਭੱਟੀ (ਡਿਪਟੀ ਸਪੀਕਰ)
5. ਮਦਨ ਲਾਲ ਜਲਾਲਪੁਰ
6. ਹਰਦਿਆਲ ਕੰਬੋਜ
7. ਧਰਮਵੀਰ ਅਘਨੀਹੋਤਰੀ ਡਾ
8. ਅਮਿਤ ਵਿਜ
9. ਹਰਜੋਤ ਕਮਲ
10. ਅਮਰੀਕ ਸਿੰਘ ਢਿੱਲੋਂ
11. ਬਲਵਿੰਦਰ ਸਿੰਘ ਧਾਲੀਵਾਲ
12. ਪਰਗਟ ਸਿੰਘ
13. ਸੰਜੀਵ ਤਲਵਾੜ

ਸ਼੍ਰੋਮਣੀ ਅਕਾਲੀ ਦਲ
1. ਮਨਪ੍ਰੀਤ ਸਿੰਘ ਇਯਾਲੀ
2. ਐਨ ਕੇ ਸ਼ਰਮਾ
3. ਰੋਜ਼ੀ ਬਰਕੰਦੀ
4. ਗੁਰਪ੍ਰਤਾਪ ਸਿੰਘ ਵਡਾਲਾ
5. ਲਖਬੀਰ ਸਿੰਘ ਲੋਧੀਨੰਗਲ
6. ਹਰਿੰਦਰਪਾਲ ਸਿੰਘ ਚੰਦੂਮਾਜਰਾ

ਆਮ ਆਦਮੀ ਪਾਰਟੀ
1. ਮਨਜੀਤ ਸਿੰਘ ਬਿਲਾਸਪੁਰ
2. ਕੁਲਵੰਤ ਸਿੰਘ ਪੰਡੋਰੀ
3. ਪ੍ਰਿੰਸੀਪਲ ਬੁੱਧ ਰਾਮ
4. ਨਾਜ਼ਰ ਸਿੰਘ ਮਾਨਸ਼ਾਹੀਆ


 

Deepak Kumar

This news is Content Editor Deepak Kumar