ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 15 ਵਿਅਕਤੀਆਂ ਦੀ ਮੌਤ, 204 ਪਾਜ਼ੇਟਿਵ

09/11/2020 2:00:20 AM

ਲੁਧਿਆਣਾ, (ਸਹਿਗਲ)- ਮਹਾਨਗਰ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਮੌਤ ਦਰ 4.3 ਫੀਸਦੀ ’ਤੇ ਪੁੱਜ ਗਈ ਹੈ, ਜੋ ਪੰਜਾਬ ਵਿਚ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਹਾਲਾਂਕਿ ਪੰਜਾਬ ਵਿਚ ਵੀ ਮੌਤ ਦਰ 3 ਫੀਸਦੀ ਦੇ ਕਰੀਬ ਹੈ। ਸ਼ਹਿਰ ਵਿਚ ਸਿਹਤ ਵਿਭਾਗ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਆਪਸੀ ਸਹਿਯੋਗ ਦੇ ਬਾਵਜੂਦ ਮਰੀਜ਼ਾਂ ਦੀ ਗਿਣਤੀ ਵੀ ਸੂਬੇ ਵਿਚ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੀ ਹੈ।

ਅੱਜ ਮਹਾਨਗਰ ’ਚ ਵਾਇਰਸ ਕਾਰਨ 15 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂਕਿ 204 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 189 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 15 ਦੂਜੇ ਜ਼ਿਲਿਆਂ ਤੋਂ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਏ। 15 ਮਈ ਤੱਕ ਮਰੀਜ਼ਾਂ ਵਿਚ 11 ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 3 ਦੂਜੇ ਜ਼ਿਲਿਆਂ ਤੋਂ। ਹੁਣ ਤੱਕ ਮਹਾਨਗਰ ਵਿਚ 12,754 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 546 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1383 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 142 ਦੀ ਮੌਤ ਹੋ ਚੁੱਕੀ ਹੈ। ਮਰੀਜ਼ਾਂ ਵਿਚ 76 ਮਰੀਜ਼ ਫਲੂ ਕਾਰਨਰ ’ਚ ਸਾਹਮਣੇ ਆਏ। 60 ਓ. ਪੀ. ਡੀ. ਵਿਚ, ਜਦੋਂਕਿ 21 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋ ਗਏ। ਦੇਰ ਸ਼ਾਮ ਤੱਕ ਸਥਾਈ ਮਰੀਜ਼ਾਂ ਦੇ ਸੰਪਰਕਾਂ ਦੀ ਖੋਜ ਜਾਰੀ ਸੀ।

ਬਿਨਾਂ ਜਾਂਚ ਕੀਤੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ

ਸ਼ਹਿਰ ਵਿਚ ਬਿਨਾਂ ਜਾਂਚ ਕਰਵਾਏ ਕੋਵਿਡ-19 ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਨਿਜੀ ਡਾਕਟਰਾਂ ਤੋਂ ਂਿÂਲਾਜ ਕਰਵਾਉਣਾ ਜਾਰੀ ਹੈ ਅਤੇ ਇਨ੍ਹਾਂ ਦੀ ਗਿਣਤੀ ਪਹਿਲਾਂ ਨਾਲੋਂ ਕਈ ਗੁਣਾਂ ਵਧ ਗਈ ਦੱਸੀ ਜਾਂਦੀ ਹੈ। ਜ਼ਿਆਦਾਤਰ ਮਰੀਜ਼ ਆਨਲਾਈਨ ਹੀ ਡਾਕਟਰ ਦੀ ਸਲਾਹ ਲੈ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਾਹਮਣੇ ਆ ਕੇ ਸੈਂਪਲ ਕਰਵਾਉਣ ਤਾਂਕਿ ਸਮੇਂ ’ਤੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਸਕੇ। ਇਸ ਤੋਂ ਇਲਾਵਾ ਲੋਕਾਂ ਨੂੰ ਹੋਮ ਆਈਸੋਲੇਸ਼ਨ ਦੀ ਸਹੂਲਤ ਵੀ ਅਸਾਨੀ ਨਾਲ ਦਿੱਤੀ ਜਾ ਰਹੀ ਹੈ। ਇਨ੍ਹਾਂ ਘੋਸ਼ਣਾਵਾਂ ਤੋਂ ਬਾਅਦ ਲੋਕ ਸਾਹਮਣੇ ਤਾਂ ਆਉਣ ਲੱਗੇ ਹਨ ਪਰ ਬਹੁਤੇ ਲੋਕਾਂ ਦੀ ਗਿਣਤੀ ਅਜਿਹੀ ਹੈ, ਜੋ ਹਸਪਤਾਲ ਦੀ ਬਜਾਏ ਘਰ ਰਹਿ ਕੇ ਹੀ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇਲਾਜ ਕਰਵਾਉਣ ਨਾਲ ਕਈ ਵਾਰ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਉਹ ਗੰਭੀਰ ਹਾਲਤ ’ਚ ਹਸਪਤਾਲ ਆਉਂਦਾ ਹੈ।

4748 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4748 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂ ਕਿ ਕੱਲ ਭੇਜੇ ਗਏ ਸੈਂਪਲਾਂ ’ਚੋਂ 1630 ਦੀ ਰਿਪੋਰਟ ਅਜੇ ਪੈਂਡਿੰਗ ਹੈ। ਵਿਭਾਗ ਵੱਲੋਂ ਹੁਣ ਤੱਕ 131608 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਜਦਕਿ ਅੱਜ 274 ਵਿਅਕਤੀਆਂ ਨੂੰ ਹੋਮ ਕੁਅਰੰਟਾਈਨ ਕੀਤਾ ਹੈ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ        ਹਸਪਤਾਲ

ਅਰਬਨ ਅਸਟੇਟ        80 ਸਾਲਾ ਔਰਤ        ਮਾਹਲ ਹਸਪਤਾਲ

ਫੋਕਲ ਪੁਆਇੰਟ        65 ਸਾਲਾ ਔਰਤ        ਸਿਵਲ ਹਸਪਤਾਲ

ਕੈਨਾਲ ਵਿਊ ਐਨਕਲੇਵ       75 ਸਾਲਾ ਮਰੀਜ਼        ਐੱਸ. ਪੀ. ਐੱਸ.

ਸ਼ੰਕਰ ਕਾਲੋਨੀ        82 ਸਾਲਾ ਔਰਤ        ਸੀ. ਐੱਮ. ਸੀ.

ਬਚਿੱਤਰ ਨਗਰ        35 ਸਾਲਾ ਔਰਤ        ਸੀ. ਐੱਮ. ਸੀ.

ਭੱਟੀਆਂ ਬੇਟ        55 ਸਾਲਾ ਮਰੀਜ਼        ਸੀ. ਐੱਮ. ਸੀ.

ਬਾੜੇਵਾਲ        60 ਸਾਲਾ ਮਰੀਜ਼        ਜੀ. ਐੱਨ. ਸੀ.

ਖੰਨਾ        63 ਸਾਲਾ        ਡੀ. ਐੱਮ. ਸੀ.

ਦੁੱਗਰੀ        85 ਸਾਲਾ        ਸਿਵਲ ਹਸਪਤਾਲ

ਵਾਲਮੀਕਿ ਮੁਹੱਲਾ        50 ਸਾਲਾ ਔਰਤ        ਡੀ. ਐੱਮ. ਸੀ.

ਸਾਹਨੇਵਾਲ        80 ਸਾਲਾ ਮਰੀਜ਼        ਰਜਿੰਦਰਾ ਹਸਪਤਾਲ ਪਟਿਆਲਾ

Bharat Thapa

This news is Content Editor Bharat Thapa