ਸਾਫ ਹੋਈ ਤਸਵੀਰ:  ਦਿਲਚਸਪ ਹੋਵੇਗਾ 2019 ਦਾ ਮੁਕਾਬਲਾ

08/10/2018 10:47:46 AM

ਜਲੰਧਰ (ਨਰੇਸ਼)—ਸੰਸਦ ਦੇ ਮਾਨਸੂਨ ਸੈਸ਼ਨ ਦੇ ਦੌਰਾਨ ਹੋਈ ਸਿਆਸਤ ਨੇ 2019 ਦੇ ਲੋਕਸਭਾ ਚੋਣਾਂ ਦੀ ਤਸਵੀਰ ਲਗਭਗ ਸਾਫ ਕਰ ਦਿੱਤੀ ਹੈ। ਸੈਸ਼ਨ ਦੇ ਦੌਰਾਨ ਸੱਤਾ ਪਾਰਟੀ ਅਤੇ ਵਿਰੋਧੀ ਧਿਰ 2 ਵਾਰ ਆਹਮਣੇ-ਸਾਹਮਣੇ ਹੋਏ ਹਾਲਾਂਕਿ ਦੋਵੇਂ ਵਾਰ ਸੱਤਾ ਪਾਰਟੀ ਦਾ ਫਲੋਰ ਮੈਂਨੇਜਮੈਂਟ ਵਧੀਆ ਰਿਹਾ ਅਤੇ ਦੋਵੇਂ ਵਾਰ ਵਿਰੋਧੀ ਧਿਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਵੀਰਵਾਰ ਨੂੰ ਰਾਜ ਸਭਾ ਦੇ ਉਪ ਸਭਾਪਤੀ ਦੇ ਅਹੁਦਾ ਹੇਤੂ ਚੋਣਾਂ 'ਚ ਤਸਵੀਰ ਜ਼ਿਆਦਾ ਸਾਫ ਹੋਈ ਹੈ। ਇਸ ਚੋਣਾਂ 'ਚ ਹਾਲਾਂਕਿ ਵਿਰੋਧੀ ਧਿਰ ਸਿਰਫ 105 ਵੋਟਾਂ ਹੀ ਇਕੱਠੀਆਂ ਕਰ ਸਕਿਆ, ਪਰ ਇਸ ਬਹਾਨੇ ਕਾਂਗਰਸ ਦੇ ਨਾਲ ਆਉਣ ਵਾਲੀਆਂ ਪਾਰਟੀਆਂ ਨੂੰ ਲੈ ਕੇ ਸਥਿਤੀ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ। ਰਾਜ ਸਭਾ 'ਚ ਹੋਏ ਮੁਕਾਬਲੇ ਨਾਲ ਲੱਗ ਰਿਹਾ ਹੈ  ਕਿ 2019 ਦੀਆਂ ਚੋਣਾਂ ਦਿਲਚਸਪ ਹੋਣ ਵਾਲੀਆਂ ਹਨ।

ਕਾਂਗਰਸ ਦੇ ਸੰਭਾਵੀ ਸਹਿਯੋਗੀਆਂ ਦੀ ਸਥਿਤੀ ਸਾਫ
ਰਾਜ ਸਭਾ 'ਚ ਹੋਈਆਂ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ.ਐੱਮ.ਕੇ. ਬੀ.ਐੱਸ.ਪੀ. ਸੀ.ਪੀ.ਐੱਮ. ਸੀ.ਪੀ.ਆਈ. ਰਾਸ਼ਟਰੀ ਜਨਤਾ ਦਲ, ਜੇ.ਡੀ.ਐੱਸ., ਕੇਰਲ ਕਾਂਗਰਸ ਅਤੇ ਮੁਸਲਿਮ ਲੀਗ ਵਰਗੀਆਂ ਪਾਰਟੀਆਂ ਕਾਂਗਰਸ ਦੇ ਪੱਖ 'ਚ ਖੜ੍ਹੀਆਂ ਹੋਈਆਂ ਹਨ, ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਨਾਲ ਇਨ੍ਹਾਂ ਦਾ ਗਠਜੋੜ ਤੈਅ ਹੋ ਸਕਦਾ ਹੈ। ਇਨ੍ਹਾਂ ਦੇ ਇਲਾਵਾ ਕੁਝ ਇਸ ਤਰ੍ਹਾਂ ਦੀਆਂ ਪਾਰਟੀਆਂ ਵੀ ਹਨ, ਜਿਨ੍ਹਾਂ ਦੇ ਨਾਲ ਕਾਂਗਰਸ ਚੋਣਾਂ ਦੇ ਬਾਅਦ ਗਠਜੋੜ ਕਰ ਸਕਦੀ ਹੈ। ਇਨ੍ਹਾਂ 'ਚ ਆਮ ਆਦਮੀ ਪਾਰਟੀ. ਟੀ.ਆਰ.ਐੱਸ., ਪੀ.ਡੀ.ਪੀ. ਅਤੇ ਨੈਸ਼ਨਲ ਕਾਨਫਰੰਸ ਵਰਗੀਆਂ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ।


ਭਾਜਪਾ ਦੇ ਸਹਿਯੋਗੀਆਂ ਦੀ ਸਥਿਤੀ ਵੀ ਸਾਫ
ਭਾਜਪਾ ਦੇ ਸਹਿਯੋਗੀਆਂ ਦੇ ਟੁੱਟਣ ਨੂੰ ਲੈ ਕੇ ਸਭ ਤੋਂ ਵਧ ਚਰਚਾ ਹੈ। ਖਾਸ ਤੌਰ 'ਤੇ ਸ਼ਿਵਸੈਨਾ ਦੇ ਤਲਖ ਤੇਵਰਾਂ ਨਾਲ ਮਹਾਰਾਸ਼ਟਰ 'ਚ ਦੋਵਾਂ ਦਾ ਗਠਜੋੜ ਖਤਰੇ 'ਚ ਨਜ਼ਰ ਆ ਰਿਹਾ ਹੈ ਪਰ ਸ਼ਿਵਸੈਨਾ ਨੇ ਜਿਹੜੇ ਤਰੀਕੇ ਨਾਲ ਐੱਨ.ਡੀ.ਏ. ਦੇ ਉਮੀਦਵਾਰ ਦਾ ਸਮਰਥਨ ਕੀਤਾ ਉਸ ਨਾਲ ਲੱਗ ਰਿਹਾ ਹੈ ਕਿ ਸ਼ਿਵਸੈਨਾ ਨੇ ਗਠਜੋੜ ਨੂੰ ਬਰਕਰਾਰ ਰੱਖਣ ਦਾ ਇਕ ਰਸਤਾ ਖੁੱਲ੍ਹਾ ਰੱਖਿਆ ਹੋਇਆ ਹੈ। ਭਾਜਪਾ ਦੇ ਨਾਲ-ਨਾਲ ਸ਼ਿਵਸੈਨਾ ਨੂੰ ਵੀ ਪਤਾ ਹੈ ਕਿ ਜੇਕਰ ਮਹਾਰਾਸ਼ਟਰ 'ਚ ਕਾਂਗਰਸ ਅਤੇ ਐੱਨ.ਸੀ.ਪੀ. ਮਿਲ ਕੇ ਲੜੇ ਤਾਂ ਭਾਜਪਾ ਤੋਂ ਵੱਖ ਲੜਨ ਦੀ ਸਥਿਤੀ 'ਚ ਮਹਾਰਾਸ਼ਟਰ 'ਚ ਦੋਵਾਂ ਦਾ ਨੁਕਸਾਨ ਹੋਵੇਗਾ। ਫਿਲਹਾਲ ਅੱਜ ਦੀਆਂ ਚੋਣਾਂ ਸ਼ਿਵਸੈਨਾ ਦੇ ਰੁਖ 'ਚ ਨਰਮੀ ਦਾ ਸੰਕੇਤ ਵੀ ਹਨ। ਅਕਾਲੀ ਦਲ ਨੇ ਵੀ ਐੱਨ.ਡੀ.ਏ.  ਦੇ ਉਮੀਦਵਾਰ ਦੇ ਪੱਖ 'ਚ ਵੋਟ ਕਰਕੇ ਆਪਣੀ ਸਥਿਤੀ ਸਾਫ ਕਰ ਦਿੱਤੀ ਹੈ। ਭਾਜਪਾ ਨੂੰ ਬੀਜਦ, ਏ.ਆਈ.ਏ.ਡੀ.ਐੱਮ. ਅਤੇ ਟੀ.ਆਰ.ਐੱਸ. ਦਾ ਵੀ ਸਾਥ ਮਿਲਿਆ ਹੈ। ਟੀ.ਆਰ.ਐੱਸ. ਦੇ ਨਾਲ ਨੂੰ ਤੇਲੰਗਾਨਾ 'ਚ ਭਾਜਪਾ ਦੇ ਨਾਲ ਤਾਲਮੇਲ ਵਧਣ ਦੀ  ਸੰਭਾਵਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।  ਦੱਖਣ ਦੇ ਇਸ ਸੂਬੇ 'ਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ। ਭਾਜਪਾ ਨੂੰ ਏ.ਆਈ.ਏ.ਡੀ.ਐੱਮ. ਦੇ ਵਲੋਂ ਟੀ.ਆਰ.ਐੱਸ ਦੇ ਰੂਪ 'ਚ ਦੋ ਮਜਬੂਤ ਸਹਿਯੋਗੀ ਮਿਲ ਸਕਦੇ ਹਨ।


ਧਾਰਨਾ ਦੇ ਸੈਸ਼ਨ 'ਤੇ ਭਾਜਪਾ ਦੀ ਜਿੱਤ
ਸੰਸਦ ਦੇ ਇਸ ਸੈਸ਼ਨ ਦੌਰਾਨ ਭਾਜਪਾ 20 ਜੁਲਾਈ ਨੂੰ ਪਹਿਲੀ ਵਾਰ ਸਰਕਾਰ ਦੇ ਖਿਲਾਫ ਆਏ ਅਵਿਸ਼ਵਾਸ ਪ੍ਰਸਤਾਵ 'ਚ ਵੱਡੇ ਅੰਤਰ ਨਾਲ ਜਿੱਤੀ ਅਤੇ ਵਿਰੋਧੀ ਧਿਰ ਨੂੰ ਬੌਨਾ ਸਾਬਤ ਕੀਤਾ। ਭਾਜਪਾ 325 ਲੋਕ ਸਭਾ ਮੈਂਬਰਾਂ ਨੂੰ ਭਰੋਸਾ ਹਾਸਲ ਕਰਨ 'ਚ ਕਾਮਯਾਬ ਰਹੀ ਜਦਕਿ ਵਿਰੋਧੀ ਭਾਜਪਾ ਦੇ ਸਾਹਮਣੇ 126 ਮਤਿਆਂ ਦੇ ਨਾਲ ਖਿਲਰਿਆ ਹੋਇਆ ਨਜ਼ਰ ਆਇਆ। ਰਾਜਸਭਾ ਦੇ ਉਪਸਭਾਪਤੀ ਦੇ ਚੋਣਾਂ ਦੌਰਾਨ ਵੀ ਸ਼ੁਰੂਆਤੀ ਦੌਰ 'ਚ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਾਂਗਰਸ ਭਾਜਪਾ ਨੂੰ ਪਛਾੜ ਦੇਵੇਗੀ, ਪਰ ਮੌਕੇ 'ਤੇ ਭਾਜਪਾ ਨੇ ਇਸ ਚੋਣਾਂ 'ਚ ਆਪਣਾ ਉਮੀਦਵਾਰ ਦੇਣ ਦੀ ਬਜਾਏ ਐੱਨ.ਡੀ.ਏ. ਦੇ ਹਰਿਵੰਸ਼ ਨਾਰਾਇਣ ਸਿੰਘ ਨੂੰ ਉਤਾਰ ਕੇ ਬਾਜੀ ਪਲਟ ਦਿੱਤੀ। ਇਨ੍ਹਾਂ ਦੋਵਾਂ ਟੈਸਟਾਂ 'ਚ ਸਫਲਤਾ ਨਾਲ ਭਾਜਪਾ ਨੇ ਦੇਸ਼ 'ਚ ਇਹ ਧਾਰਨਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ ਕਿ ਰਾਜਨੀਤੀ ਪ੍ਰਬੰਧਾਂ 'ਚ ਉਸ ਦਾ ਅਤੇ ਵਿਰੋਧੀ ਧਿਰ ਦਾ ਮੁਕਾਬਲਾ ਨਹੀਂ ਹੈ ਅਤੇ ਭਾਜਪਾ ਕਾਫੀ ਹੱਦ ਤੱਕ ਇਹ ਸੰਦੇਸ਼ ਦੇਣ 'ਚ ਕਾਮਯਾਬ ਵੀ ਰਹੀ ਹੈ।