20000 ਕਰੋੜ ਦਾ ਕਰਜ਼ ਸਿਰਫ 1500 ਕਰੋੜ ਰੁਪਏ ''ਚ ਕਿਵੇਂ ਨਿਪਟੇਗਾ : ਕਾਲੀਆ

06/24/2017 10:01:13 AM

ਜਲੰਧਰ (ਪਾਹਵਾ)— ਸਾਬਕਾ ਮੰਤਰੀ ਪੰਜਾਬ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਫਲੋਰ 'ਤੇ 10.25 ਲੱਖ ਕਿਸਾਨਾਂ ਦਾ 2 ਲੱਖ ਰੁਪਏ ਤਕ ਦੀ ਫਸਲ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਸੀ ਜੋ ਕਿ 20000 ਕਰੋੜ ਰੁਪਏ ਬਣਦਾ ਹੈ ਪਰ ਕਾਂਗਰਸ ਸਰਕਾਰ ਨੇ ਪਹਿਲੇ ਬਜਟ 'ਚ ਇਸ ਲਈ ਸਿਰਫ 1500 ਕਰੋੜ ਰੁਪਏ ਰੱਖੇ ਹਨ।
ਕਾਲੀਆ ਨੇ ਕਿਹਾ ਕਿ 22 ਜੂਨ ਨੂੰ ਮੁੱਖ ਮੰਤਰੀ ਨੇ ਫਿਰ ਵਿਧਾਨ ਸਭਾ ਦੇ ਫਲੋਰ 'ਤੇ ਐਲਾਨ ਕੀਤਾ ਕਿ ਪੰਜਾਬ ਸਰਕਾਰ 10.25 ਲੱਖ ਕਿਸਾਨਾਂ ਦਾ ਕਰਜ਼ਾ 4-5 ਸਾਲਾਂ 'ਚ 9500 ਕਰੋੜ ਰੁਪਏ ਬੈਂਕਾਂ ਨੂੰ ਅਦਾ ਕਰੇਗੀ।  ਕਾਲੀਆ ਨੇ ਕਿਹਾ ਕਿ ਹੁਣ ਸਵਾਲ ਇਹ ਹੈ ਕਿ ਕਥਿਤ ਫਸਲ ਕਰਜ਼ੇ ਦਾ 4-5 ਸਾਲਾਂ ਦਾ ਵਿਆਜ ਕੌਣ ਅਦਾ ਕਰੇਗਾ, ਸਰਕਾਰ ਜਾਂ ਕਿਸਾਨ? ਕੀ ਜ਼ੁਬਾਨ ਤੋਂ ਮੁੱਕਰਨਾ ਸਦਨ ਦੀ ਉਲੰਘਣਾ ਨਹੀਂ ਹੈ?