2000 ਰੁਪਏ ਪੈਨਸ਼ਨ ਲਈ ਖਡ਼ਕੇ ਥਾਲ

08/18/2018 1:03:41 AM

ਘਨੌਰ (ਅਲੀ)- ਅਪੰਗ ਸੁਅੰਗ ਲੋਕਮੰਚ ਵੱਲੋਂ 25 ਮਾਰਚ 2018 ਦੀ ਚੌਥੀ ਲੋਕ ਅਧਿਕਾਰ ਰੈਲੀ ਵਿਚ ਫਿਰੋਜ਼ਪੁਰ ਵਿਖੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਅਤੇ ਹਰਿਆਣਾ-ਚੰਡੀਗਡ਼੍ਹ ਵਾਂਗ ਪੰਜਾਬ ਵਿਚ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨਾ ਕੀਤੀ ਤਾਂ ਪੰਜਾਬ ਵਿਚ ਲੋਕਾਂ ਦਾ ਸਾਥ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਥਾਲ ਖਡ਼ਕਾਏ ਜਾਣਗੇ। ਇਸ ਅੰਦੋਲਨ ਦੀ ਸ਼ੁਰੂਆਤ ਜ਼ਿਲਾ ਪਟਿਆਲਾ ਬਲਾਕ ਘਨੌਰ ਦੇ ਪਿੰਡਾਂ ਵਿਚੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਅੰਦੋਲਨ  20 ਅਗਸਤ ਤੱਕ ਚੱਲੇਗਾ। ਇਸ ਰੋਸ ਪ੍ਰਗਟਾਵੇ ਵਜੋਂ ਅਸੂਲ ਮੰਚ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨ ਸਬੰਧੀ ਦੋਗਲੀ ਨੀਤੀ ਅਪਣਾਈ ਜਾ ਰਹੀ ਹੈ ਕਿਉਂਕਿ 5 ਸਾਲ ਵਿਧਾਇਕਾਂ ਜਾਂ ਐੈੱਮ. ਪੀ. ਬਣਨ ਵਾਲਾ 75000 ਰੁਪਏ ਪ੍ਰਤੀ ਮਹੀਨਾ ਦਾ ਹੱਕਦਾਰ ਹੋ ਜਾਂਦਾ ਹੈ। ਉਸ ਲਈ ਕਿਸੇ ਵੀ ਕਿਸਮ ਦੀ ਹੱਦਬੰਦੀ ਉਮਰ-ਸੀਮਾ, ਆਮਦਨ ਸੀਮਾ ਨਹੀਂ ਹੈ। ਇਸ ਦੇ ਉਲਟ ਗਰੀਬ, ਮਜ਼ਦੂਰ, ਦੁਕਾਨਦਾਰ, ਕਿਸਾਨ ਉਹ ਵੀ ਦੇਸ਼ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ, ਨਿਆਸ਼ਰਿਤ ਪੈਨਸ਼ਨ ਲਈ ਮਾਪਦੰਡ ਆਮਦਨ ਦਾ ਫੀਤਾ 60,000 ਰੁਪਏ ਸਾਲਾਨਾ ਅਤੇ ਬੁਢਾਪਾ ਪੈਨਸ਼ਨ ਲਈ ਉੁਮਰ ਦੀ ਸੀਮਾ 65 ਸਾਲ ਹੈ ਜਦਕਿ ਸਰਕਾਰੀ ਮੁਲਾਜ਼ਮ ਰਿਟਾਇਰ ਹੋਣ ਦੀ ਹੱਦ 58-60 ਸਾਲ ਹੈ। ਇਸ ਲਈ  ਮੁਲਾਜ਼ਮਾਂ ਦੀ ਰਿਟਾਇਰਮੈਂਟ ਦੀ ਉਮਰ 58-60 ਸਾਲ ਹੈ। ਇਸੇੇ ਬੁਢਾਪਾ ਪੈਨਸ਼ਨ ਦੀ ਉਮਰ ਵੀ 58-60 ਸਾਲ ਕੀਤੀ ਜਾਵੇ ਤੇ ਪੈਨਸ਼ਨ ਯੋਗਤਾ ਲਈ ਆਮਦਨ ਅਤੇ ਜ਼ਮੀਨ ਦੀ ਹੱਦ ਖਤਮ ਕੀਤੀ ਜਾਵੇ।

 ਅਸੂਲ ਮੰਚ ਦੇ ਆਗੂਆਂ ਨੇ ਕਿਹਾ ਕਿ ‘ਥਾਲ ਖਡ਼ਕਾਓ’ ਅੰਦੋਲਨ ਸਬੰਧੀ ਲੋਕ ਕਾਫੀ ਉਤਸ਼ਾਹਿਤ ਹਨ। ਪਹਿਲੇ ਦਿਨ ਪੰਜਾਬ ਦੇ 200 ਪਿੰਡਾਂ ਵਿਚ ਥਾਲ ਖਡ਼ਕਾਏ ਗਏ ਜਿਨ੍ਹਾਂ ਦੀਅਾਂ ਫੋਟੋਆਂ ਅਸੂਲ ਮੰਚ ਦੇ ਮੈਂਬਰ ਸਰਕਾਰ ਨੂੰ ਭੇਜਣਗੇ। ਅੱਜ ਅੰਦੋਲਨ ਦੀ ਸ਼ੁਰੂਆਤ ਘਨੌਰ ਨਰਵਾਣਾ ਬ੍ਰਾਂਚ ਨਹਿਰ ਦੇ ਪੁਲ ਤੋਂ ਸ਼ੁਰੂ ਕੀਤੀ ਗਈ,  ਜਿੱਥੇ ਅਸੂਲ ਮੰਚ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।  ®ਇਸ ਅੰਦੋਲਨ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਗੁਰਜੀਤ ਸਿੰਘ ਸਰਾਲਾ, ਲਾਭ ਸਿੰਘ ਸਰਾਲਾ, ਅਮਰੀਕ ਸਿੰਘ ਸਿਆਲੂ, ਕਿਸਾਨ ਫੈੈੱਡਰੇਸ਼ਨ ਆਗੂ ਪਵਨ ਕੁਮਾਰ ਸੋਗਲਪੁਰ, ਚਿੰਤੋ ਦੇਵੀ ਸੋਗਲਪੁਰ, ਗੁਰਮੀਤ ਕੌਰ, ਕੌਸ਼ੱਲਿਆ, ਸ਼ੇਰੋ ਰਾਣੀ, ਭਿੰਦਰ ਕੌਰ, ਜਗੀਰ ਕੌਰ, ਕਰਨੈਲ ਕੌਰ, ਗੁਰਮੇਲੋ ਅਤੇ ਓਮਕਾਰ ਸ਼ਰਮਾ ਸੋਗਲਪੁਰ, ਬਲਜੀਤ ਸਿੰਘ ਹਰੀਮਾਜਰਾ, ਹੰਸ ਰਾਜ ਸਰਾਲਾ, ਲਖਵਿੰਦਰ ਸਿੰਘ ਸਰਾਲਾ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਸਰਾਲਾ, ਜਤਿੰਦਰ ਸਿੰਘ ਅਜਰਾਵਰ, ਸੁਖਦੇਵ ਸਿੰਘ ਘੂੰਗਰਾ, ਮੰਗਤ ਰਾਮ ਮੰਡੋਲੀ, ਭਗਵਾਨ ਸਿੰਘ ਸਰਾਲਾ, ਧਰਮਪਾਲ ਹਰੀਮਾਜਰਾ, ਅਮਰਪਾਲ, ਰਾਜੀਵ ਹੈਪੀ, ਮੋਹਰ ਸਿੰਘ ਚਮਾਰੂ, ਸੁਰਿੰਦਰ ਕੁਮਾਰ ਸੋਗਲਪੁਰ ਤੇ ਗੁਰਨਾਮ ਸਿੰਘ ਸਨੌਲੀਆਂ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।