ਪੰਜਾਬ ਸਰਕਾਰ ਵਲੋਂ 20 ਡੀ. ਐੱਸ. ਪੀਜ਼ ਦੇ ਤਬਾਦਲੇ

09/20/2019 7:08:09 PM

ਬਾਬਾ ਬਕਾਲਾ ਸਾਹਿਬ,(ਰਾਕੇਸ਼) : ਪੰਜਾਬ ਸਰਕਾਰ ਵੱਲੋਂ ਸੂਬੇ 'ਚ 2 ਵਾਰ ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਚੁੱਕੇ ਹਨ, ਹੁਣ ਫਿਰ ਇਕ ਵਾਰ ਡੀ. ਐੱਸ. ਪੀ. ਪੱਧਰ ਦੇ 20 ਅਧਿਕਾਰੀਆਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਇਨ੍ਹਾਂ ਨਿਯੁਕਤੀਆਂ 'ਚ ਗੁਰਵਿੰਦਰ ਸਿੰਘ ਖਰੜ ਤੋਂ ਸਬ-ਡਵੀਜ਼ਨ ਖਰੜ-2, ਸਿਮਰਨਜੀਤ ਸਿੰਘ ਖਰੜ-2 ਤੋਂ ਖਰੜ-1, ਸੁੱਚਾ ਸਿੰਘ ਡੀ. ਐੱਸ. ਪੀ. ਸਕਿਓਰਿਟੀ ਪਠਾਨਕੋਟ ਤੋਂ ਸਬ-ਡਵੀਜ਼ਨ ਤਰਨਤਾਰਨ, ਕਮਲਜੀਤ ਸਿੰਘ ਤਰਨਤਾਰਨ ਤੋਂ 9ਵੀਂ ਬਟਾਲੀਅਨ ਪੀ. ਏ. ਪੀ. ਅੰਮ੍ਰਿਤਸਰ, ਰਾਜ ਕੁਮਾਰ 75ਵੀਂ ਬਟਾਲੀਅਲ ਪੀ. ਏ. ਪੀ. ਜਲੰਧਰ ਤੋਂ ਡੀ. ਐੱਸ. ਪੀ. ਕ੍ਰਾਈਮ ਸ਼ਹੀਦ ਭਗਤ ਸਿੰਘ ਨਗਰ, ਗੁਰਵਿੰਦਰਪਾਲ ਸਿੰਘ ਡੀ. ਐੱਸ. ਪੀ. ਕ੍ਰਾਈਮ ਐੱਸ. ਬੀ. ਐੱਸ. ਨਗਰ ਤੋਂ ਡੀ. ਐੱਸ. ਪੀ. ਚੌਥੀ ਸੀ. ਡੀ. ਓ. ਬਟਾਲੀਅਨ ਐੱਸ. ਏ. ਐੱਸ. ਨਗਰ, ਕੁਲਵਿੰਦਰ ਸਿੰਘ ਏ. ਸੀ. ਪੀ. ਕਮਾਂਡ ਸੈਂਟਰ ਜਲੰਧਰ ਤੋਂ ਡੀ. ਐੱਸ. ਪੀ. ਕ੍ਰਿਮੀਨਲ ਗਰੁੱਪ ਜਲੰਧਰ ਦਿਹਾਤੀ, ਜਸਪ੍ਰੀਤ ਸਿੰਘ ਡੀ. ਐੱਸ. ਪੀ. ਸਪੈਸ਼ਲ ਕ੍ਰਾਈਮ ਪਟਿਆਲਾ ਤੋਂ ਡੀ. ਐੱਸ. ਪੀ. ਹੈੱਡਕੁਆਰਟਰ ਜਲੰਧਰ ਦਿਹਾਤੀ, ਰਾਜੇਸ਼ ਕੁਮਾਰ ਸਕਿਓਰਿਟੀ ਤੇ ਆਪ੍ਰੇਸ਼ਨ ਮੋਗਾ ਤੋਂ ਡੀ. ਐੱਸ. ਪੀ. ਹੈੱਡਕੁਆਰਟਰ ਲੁਧਿਆਣਾ ਦਿਹਾਤੀ, ਹਰਕਮਲ ਕੌਰ ਡੀ. ਐੱਸ. ਪੀ. ਹੈੱਡਕੁਆਰਟਰ ਲੁਧਿਆਣਾ ਦਿਹਾਤੀ ਤੋਂ ਸਪੈਸ਼ਲ ਬ੍ਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਲੁਧਿਆਣਾ ਦਿਹਾਤੀ ਤੇ ਰਸ਼ਪਾਲ ਸਿੰਘ ਨੂੰ ਕ੍ਰਿਮੀਨਲ ਇੰਟੈਲੀਜੈਂਸੀ ਲੁਧਿਆਣਾ ਦਿਹਾਤੀ ਤੋਂ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਲੁਧਿਆਣਾ ਦਿਹਾਤੀ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਚਰਨਪਾਲ ਸਿੰਘ ਡੀ. ਐੱਸ. ਪੀ. ਸੀ. ਆਈ. ਡੀ. ਯੂਨਿਟ ਸੰਗਰੂਰ, ਰਾਮੇਸ਼ਵਰ ਸਿੰਘ ਡੀ. ਐੱਸ. ਪੀ. ਸੀ. ਆਈ. ਡੀ. ਬਟਾਲਾ, ਨਰੋਤਮ ਕੁਮਾਰ ਸੀ. ਆਈ. ਡੀ. ਯੂਨਿਟ ਖੰਨਾ, ਹਰਦੇਵ ਸਿੰਘ ਸੀ. ਆਈ. ਡੀ. ਯੂਨਿਟ ਅੰਮ੍ਰਿਤਸਰ, ਪਵਨ ਕੁਮਾਰ ਡੀ. ਐੱਸ. ਪੀ. ਐੱਫ. ਆਈ. ਯੂ.-2 ਪੰਜਾਬ, ਸ਼ਾਮ ਲਾਲ ਸੀ. ਆਈ. ਡੀ. ਯੂਨਿਟ ਲੁਧਿਆਣਾ ਦਿਹਾਤੀ ਜਗਰਾਓਂ, ਮਨਦੀਪ ਸਿੰਘ ਡੀ. ਐੱਸ. ਪੀ. ਐੱਫ. ਆਈ. ਯੂ.-1 ਪੰਜਾਬ, ਰਣਬੀਰ ਸਿੰਘ ਸੀ. ਆਈ. ਡੀ. ਯੂਨਿਟ ਮਾਨਸਾ ਤੇ ਹਰਿੰਦਰਦੀਪ ਸਿੰਘ ਨੂੰ ਡੀ. ਐੱਸ. ਪੀ. ਟੈਕਨੀਕਲ ਸਪੋਰਟ ਸੈੱਲ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ।