ਨਾਜਾਇਜ਼ ਮਾਈਨਿੰਗ ਕਰਨ ਵਾਲੇ 20 ਡਰਾਈਵਰ ਗ੍ਰਿਫ਼ਤਾਰ

Thursday, Mar 08, 2018 - 02:52 AM (IST)

ਰਾਹੋਂ(ਪ੍ਰਭਾਕਰ) - ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਤੇਜ਼ ਹੋ ਗਈ ਹੈ। ਇਸ ਦੌਰਾਨ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਹੁਕਮਾਂ 'ਤੇ ਐੱਸ.ਐੱਸ.ਪੀ. ਸਤਿੰੰਦਰ ਸਿੰਘ, ਐੱਸ.ਡੀ.ਐੱਮ. ਆਦਿੱਤਿਆ ਉੱਪਲ, ਏ.ਸੀ.ਪੀ. ਸਰਤਾਜ ਚਾਹਿਲ, ਡੀ.ਐੱਸ.ਪੀ. ਮੁਖਤਿਆਰ ਰਾਏ, ਐੱਸ.ਐੱਚ.ਓ. ਰਾਹੋਂ ਆਦਿ ਅਧਿਕਾਰੀਆਂ ਨੇ ਵੱਖ-ਵੱਖ ਰੇਤ ਦੀਆਂ ਖੱਡਾਂ 'ਤੇ ਕਾਰਵਾਈ ਕੀਤੀ।
ਇਸ ਦੌਰਾਨ ਮਾਈਨਿੰਗ ਅਫ਼ਸਰ ਸੁਦੇਸ਼ ਕੁਮਾਰ, ਸੁਰਿੰਦਰ ਸਿੰਘ, ਨੀਰਜ ਠਾਕੁਰ ਨੇ ਰੇਤ ਨਾਲ ਭਰੇ ਹੋਏ 30 ਟਿੱਪਰ ਤੇ ਟਰੱਕ ਤੇ 12 ਪੋਕਲੇਨ, 2 ਜੇ.ਸੀ.ਬੀ., ਇਕ ਟਰੈਕਟਰ, ਪਾਣੀ ਦਾ ਟੈਂਕਰ ਚੈਕਿੰਗ ਦੌਰਾਨ ਕਬਜ਼ੇ 'ਚ ਲੈ ਕੇ 20 ਟਰੱਕ ਡਰਾਈਵਰ ਬਲਦੇਵ ਸਿੰਘ ਫਿਰੋਜ਼ਪੁਰ, ਗੁਰਜੰਟ ਸਿੰਘ ਸੰਗਰੂਰ, ਨਿਰਭੈ ਸਿੰਘ ਪਟਿਆਲਾ, ਰਣਧੀਰ ਸਿੰਘ ਪਟਿਆਲਾ, ਅਮਰੀਕ ਸਿੰਘ  ਰਾਜਸਥਾਨ, ਬਲਵੀਰ ਸਿੰਘ ਬਲਾਚੌਰ, ਸੋਮਾ ਸਿੰਘ ਪਟਿਆਲਾ, ਮਹਿੰਦਰ ਸਿੰਘ ਪਟਿਆਲਾ, ਅਮਰੀਕ ਸਿੰਘ ਸੰਗਰੂਰ, ਸੰਪੂਰਨ ਸਿੰਘ ਮੋਹਾਲੀ, ਬਲਦੇਵ ਸਿੰਘ ਬਰਨਾਲਾ, ਲਖਵਿੰਦਰ ਸਿੰਘ ਰੂਪਨਗਰ, ਜਸਵਿੰਦਰ ਸਿੰਘ ਰੂਪਨਗਰ, ਸੁਰਜੀਤ ਸਿੰਘ  ਫਤਿਹਾਬਾਦ, ਰਾਹੁਲ ਸ਼ਰਮਾ ਰੂਪਨਗਰ, ਜਸਵੀਰ ਸਿੰਘ ਰੂਪਨਗਰ, ਸੁਖਵਿੰਦਰ ਸਿੰਘ ਰੂਪਨਗਰ, ਸੁਖਵੰਤ ਸਿੰਘ ਸੰਗਰੂਰ, ਨਛੱਤਰਪਾਲ ਰੂਪਨਗਰ, ਗੁਰਦੀਪ ਸਿੰਘ ਮੋਹਾਲੀ, ਹਰਜੀਤ ਸਿੰਘ ਬਠਿੰਡਾ, ਲਖਵਿੰਦਰ ਸਿੰਘ ਲੁਧਿਆਣਾ, ਕੇਸਰ ਸਿੰਘ ਫਤਿਹਗੜ੍ਹ ਸਾਹਿਬ, ਜਗਮੀਤ ਸਿੰਘ ਲੁਧਿਆਣਾ, ਦਰਸ਼ਨ ਸਿੰਘ ਸੰਗਰੂਰ, ਕੁਦਰਤਦੀਪ ਸਿੰਘ ਨਵਾਂਸ਼ਹਿਰ ਖਿਲਾਫ਼ ਤੇ ਇਸ ਦੇ ਨਾਲ ਹੀ 25 ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਰਾਹੋਂ ਵਿਖੇ ਧਾਰਾ 420, 379, 465,467, 468, 471 ਅਧੀਨ ਮਾਮਲਾ ਦਰਜ ਕੀਤਾ ਗਿਆ ।
ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਇਹ ਵੀ ਦੱਸਿਆ ਕਿ 20 ਡਰਾਈਵਰਾਂ ਨੂੰ ਨਵਾਂ ਸ਼ਹਿਰ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਜਿਥੋਂ ਅਦਾਲਤ ਨੇ ਇਨ੍ਹਾਂ ਨੂੰ ਲੁਧਿਆਣਾ ਜੇਲ ਵਿਚ ਭੇਜ ਦਿੱਤਾ ਹੈ। ਉਨ੍ਹਾ ਦੱਸਿਆ ਕਿ 6 ਠੇਕੇਦਾਰ ਮੌਕੇ ਤੋਂ ਫਰਾਰ ਹੋ ਗਏ ਤੇ ਬਾਕੀਆਂ ਦੀ ਭਾਲ ਜਾਰੀ ਹੈ ।


Related News