ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ

12/11/2017 1:28:08 AM

ਬਹਿਰਾਮ, (ਆਰ. ਡੀ. ਰਾਮਾ)- ਫਗਵਾੜਾ-ਰੋਪੜ ਮੁੱਖ ਮਾਰਗ 'ਤੇ ਪਿੰਡ ਬਹੂਆ ਨਜ਼ਦੀਕ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਰਾਹੁਲ ਪੁੱਤਰ ਲਾਲ ਸਿੰਘ ਵਾਸੀ ਚੌਕ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਅਤੇ ਕਸ਼ਮੀਰ ਸਿੰਘ ਪੁੱਤਰ ਚਮਨ ਲਾਲ ਵਾਸੀ ਸੂਈ (ਹਿਮਾਚਲ ਪ੍ਰਦੇਸ਼) ਮੋਟਰਸਾਈਕਲ 'ਤੇ ਫਗਵਾੜਾ ਵੱਲ ਜਾ ਰਹੇ ਸਨ। ਜਦੋਂ ਇਹ ਪਿੰਡ ਬਹੂਆ ਦੇ ਨੇੜੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਰਸਤੇ ਵਿਚ ਖੜ੍ਹੇ ਕੈਂਟਰ 'ਚ ਜਾ ਵੱਜੇ, ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਉਨ੍ਹਾਂ ਰਸਤੇ 'ਚ ਹੀ ਦਮ ਤੋੜ ਦਿੱਤਾ। ਉਧਰ, ਕਾਰਵਾਈ ਕਰਦਿਆਂ ਪੁਲਸ ਚੌਕੀ ਮੇਹਲੀ ਦੇ ਮੁਲਾਜ਼ਮਾਂ ਵੱਲੋਂ ਕੈਂਟਰ ਚਾਲਕ ਓਮ ਪ੍ਰਕਾਸ਼ ਵਾਸੀ ਪਹਾੜਪੁਰ (ਉੱਤਰ ਪ੍ਰਦੇਸ਼) ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।