ਨਾਭਾ ਪੁਲਸ ਵੱਲੋਂ 22 ਬੋਤਲਾਂ ਸ਼ਰਾਬ ਸਮੇਤ 2 ਨੌਜਵਾਨ ਕਾਬੂ

09/06/2020 3:21:42 PM

ਨਾਭਾ (ਜੈਨ) : ਸਥਾਨਕ ਥਾਣਾ ਸਦਰ ਪੁਲਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਪਾਸੋਂ 22 ਬੋਤਲਾਂ ਸ਼ਰਾਬ (ਹਰਿਆਣਾ ਮਾਰਕਾ) ਬਰਾਮਦ ਕੀਤੀਆਂ ਹਨ। ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਬੌੜਾਂ ਕਲਾਂ ਬੱਸ ਸਟੈਂਡ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨਿਰਭੈ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ 40 ਨੰਬਰ ਫਾਟਕ ਨਾਭਾ ਤੇ ਸਤਨਾਮ ਸਿੰਘ ਪੁੱਤਰ ਰਜਿੰਦਰ ਪ੍ਰਸ਼ਾਦ ਵਾਸੀ ਨੌਹਰਾ ਨੂੰ ਗ੍ਰਿਫ਼ਤਾਰ ਕਰਕੇ 22 ਬੋਤਲਾਂ ਸ਼ਰਾਬ ਫਸਟ ਚੁਆਇਸ (ਹਰਿਆਣਾ ਮਾਰਕਾ) ਬਰਾਮਦ ਕੀਤੀਆਂ ਅਤੇ ਮੋਟਰਸਾਈਕਲ ਕਬਜ਼ੇ 'ਚ ਲੈ ਲਿਆ। ਪੁਲਸ ਨੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

Babita

This news is Content Editor Babita