2 ਨੌਜਵਾਨਾਂ ਨੇ ਦੁਕਾਨਦਾਰ ਨੂੰ ਲਾਇਆ ਚੂਨਾ

01/20/2018 1:19:56 AM

ਪਠਾਨਕੋਟ/ਮਾਧੋਪੁਰ, (ਸ਼ਾਰਦਾ, ਜੱਗੀ)- ਪਿੰਡ ਮੁਰਾਦਪੁਰ ਦੇ ਇਕ ਦੁਕਾਨਦਾਰ ਨਾਲ 2 ਨੌਜਵਾਨਾਂ ਨੇ ਠੱਗੀ ਕੀਤੀ ਤੇ ਰਫੂ-ਚੱਕਰ ਹੋ ਗਏ।
ਪੀੜਤ ਸੈਂਡੀ ਸਿੰਘ ਸਲਾਰੀਆ ਦੀ ਦੁਕਾਨ ਅੱਡਾ ਮੁਰਾਦਪੁਰ 'ਚ ਹੈ ਤੇ ਉਹ ਆਪਣੀ ਦੁਕਾਨ 'ਤੇ ਬੈਠਾ ਸੀ। ਇਸੇ ਦੌਰਾਨ 2 ਨੌਜਵਾਨ ਆਏ ਤੇ ਉਸ ਨੂੰ ਚੰਗੀ ਲੱਕੜ ਦਿਖਾਉਣ ਲਈ ਕਿਹਾ। ਉਹ ਆਪਣੀ ਦੁਕਾਨ ਤੋਂ ਇਕ ਨੌਜਵਾਨ ਨੂੰ ਲੱਕੜ ਦਿਖਾਉਣ ਲਈ ਚਲਾ ਗਿਆ, ਜਦਕਿ ਦੂਜਾ ਦੁਕਾਨ 'ਤੇ ਹੀ ਰੁਕ ਗਿਆ। ਪਿੱਛਿਓਂ ਜੋ ਨੌਜਵਾਨ ਦੁਕਾਨ 'ਤੇ ਸੀ, ਨੇ ਦੁਕਾਨ 'ਚ ਰੱਖੇ ਗੱਲੇ 'ਚ ਪਿਆ ਥੈਲਾ ਤੇ ਖੁੱਲ੍ਹੇ ਪੈਸੇ ਚੋਰੀ ਕਰ ਲਏ। ਦੋਵੇਂ ਦੁਕਾਨਦਾਰ ਨੂੰ ਕਹਿਣ ਲੱਗੇ ਕਿ ਉਹ ਸਲਾਹ-ਮਸ਼ਵਰਾ ਕਰ ਕੇ ਦੁਬਾਰਾ ਲੱਕੜ ਲੈਣ ਆਉਣਗੇ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਕਤ ਦੋਵਾਂ ਦੇ ਜਾਣ ਤੋਂ ਬਾਅਦ ਉਸ ਨੇ ਦੁਕਾਨ 'ਚ ਰੱਖਿਆ ਗੱਲਾ ਦੇਖਿਆ ਤਾਂ ਉਸ 'ਚੋਂ 50 ਹਜ਼ਾਰ ਰੁਪਏ ਗਾਇਬ ਸਨ, ਜਿਸ 'ਤੇ ਉਸ ਨੂੰ ਸ਼ੱਕ ਹੋਇਆ ਤੇ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।