ਪੰਜਾਬ ਲਈ ਮਾਣ ਵਾਲੀ ਗੱਲ, 2 ਮਹਿਲਾ IPS ਪਹਿਲੀ ਵਾਰ ਬਣੀਆਂ DGP

01/24/2023 4:37:14 PM

ਚੰਡੀਗੜ੍ਹ : ਪੰਜਾਬ 'ਚ 2 ਮਹਿਲਾ ਆਈ. ਪੀ. ਐੱਸ. ਅਧਿਕਾਰੀ ਪਹਿਲੀ ਵਾਰ ਡੀ. ਜੀ. ਪੀ. ਬਣਨ ਜਾ ਰਹੀਆਂ ਹਨ। ਆਈ. ਪੀ. ਐੱਸ. ਅਧਿਕਾਰੀ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਸੋਮਵਾਰ ਨੂੰ ਡੀ. ਜੀ. ਪੀ. ਦਾ ਅਹੁਦਾ ਹਾਸਲ ਕਰਨ ਵਾਲੀਆਂ ਪੰਜਾਬ ਦੀਆਂ ਪਹਿਲੀਆਂ ਮਹਿਲਾ ਆਈ. ਪੀ. ਐੱਸ. ਅਧਿਕਾਰੀ ਬਣ ਗਈਆਂ ਹਨ। ਉਹ ਉਨ੍ਹਾਂ 7 ਐਡੀਸ਼ਨਲ ਡੀ. ਜੀ. ਪੀ. ਰੈਂਕ ਦੇ ਅਫ਼ਸਰਾਂ 'ਚੋਂ ਇੱਕ ਹਨ, ਜਿਨ੍ਹਾਂ ਨੂੰ ਡੀ. ਜੀ. ਪੀ. ਵੱਜੋਂ ਤਰੱਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਵਿਚਾਲੇ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅੱਜ ਤੋਂ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ 1993 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਗੁਰਪ੍ਰੀਤ ਕੌਰ ਦਿਓ ਪੰਜਾਬ ਪੁਲਸ 'ਚ  5 ਸਤੰਬਰ, 1993 ਨੂੰ ਆਈ. ਪੀ. ਐੱਸ. ਅਧਿਕਾਰੀ ਵਜੋਂ ਨਿਯੁਕਤ ਹੋਏ ਸਨ। ਦੂਜੇ ਪਾਸੇ ਸ਼ਸ਼ੀ ਪ੍ਰਭਾ ਦਿਵੇਦੀ ਵੀ ਸਾਲ 1993 ਬੈਚ ਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਬੰਬ ਦੀ ਸੂਚਨਾ! ਮੌਕੇ 'ਤੇ ਪੁੱਜੀ ਭਾਰੀ ਪੁਲਸ ਫੋਰਸ (ਤਸਵੀਰਾਂ)

ਉਹ 4 ਸਤੰਬਰ, 1994 ਨੂੰ ਆਈ. ਪੀ. ਐੱਸ. ਅਧਿਕਾਰੀ ਵੱਜੋਂ ਨਿਯੁਕਤ ਹੋਏ ਸਨ। ਜਿਨ੍ਹਾਂ ਹੋਰਨਾਂ ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ 'ਚ ਵਰਿੰਦਰ ਕੁਮਾਰ, ਰਾਜਿੰਦਰ ਨਾਮਦੇਵ ਢੋਕੇ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ ਅਤੇ ਸਤੀਸ਼ ਕੁਮਾਰ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita