ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ

11/18/2017 1:44:42 AM

ਬੱੱਧਨੀ ਕਲਾਂ,   (ਬੱਬੀ)-  ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। 
ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਸ ਪਾਰਟੀ ਸਮੇਤ ਦੁਪਹਿਰ 4 ਵਜੇ ਦੇ ਕਰੀਬ ਰਾਉਕੇ ਕਲਾਂ, ਰਣੀਆਂ ਅਤੇ ਹੋਰ ਪਿੰਡਾਂ ਦੀ ਗਸ਼ਤ ਕਰਦੇ ਹੋਏ ਜਾ ਰਹੇ ਸਨ ਕਿ ਬੱਸ ਅੱਡਾ ਰਣੀਆਂ ਕੋਲ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀ, ਜੋ ਕਿ ਰਾਉਕੇ ਕਲਾਂ ਦੇ ਰਣੀਆਂ ਰੋਡ ਸਥਿਤ ਬੱਸ ਅੱਡੇ 'ਤੇ ਖ਼ੜ੍ਹੇ ਹਨ, ਰਣੀਆਂ ਪਿੰਡ ਨੂੰ ਆਉਣ ਦੀ ਤਿਆਰੀ 'ਚ ਹਨ, ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ 'ਤੇ ਪੁਲਸ ਪਾਰਟੀ ਨੇ ਤੁਰੰਤ ਰਣੀਆਂ ਪਿੰਡ ਦੀ ਹੱਦ 'ਤੇ ਨਾਕਾ ਲਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਤੇ ਦੋਵਾਂ ਚੋਰਾਂ ਨੂੰ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਉਨ੍ਹਾਂ ਆਪਣੀ ਪਛਾਣ ਗੁਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਜੀਤ ਸਿੰਘ ਵਾਸੀ ਰਾਉਕੇ ਕਲਾਂ ਅਤੇ ਲਵਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਚੇਤਨ ਸਿੰਘ ਵਾਸੀ ਰਾਉਕੇ ਵਜੋਂ ਦੱਸੀ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।