ਭਿਆਨਕ ਸੜਕ ਹਾਦਸੇ ਦੌਰਾਨ 2 ਪੁਲਸ ਮੁਲਾਜ਼ਮਾਂ ਦੀ ਮੌਤ, ਮੰਜ਼ਰ ਦੇਖ ਦਹਿਲ ਗਿਆ ਹਰ ਕੋਈ (ਤਸਵੀਰਾਂ)

07/23/2016 2:45:57 PM

ਮੰਡੀ ਗੋਬਿੰਦਗੜ੍ਹ : ਇੱਥੇ ਸਿਕਸਲੇਨ ਕੁੱਕੜ ਮਾਜਰਾ ਨੇੜੇ ਸ਼ੁੱਕਰਵਾਰ ਨੂੰ ਓਵਰਬ੍ਰਿਜ ''ਤੇ ਹੋਏ ਇਕ ਦਰਦਨਾਕ ਹਾਦਸੇ ਦੌਰਾਨ ਇਕ ਇੰਸਪੈਕਟਰ ਅਤੇ ਹੌਲਦਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਬੈਨੀਪਾਲ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਮੁੱਲੇਪੁਰ ''ਚ ਬਤੌਰ ਐੱਸ. ਐੱਚ. ਓ. ਤਾਇਨਾਤ ਸਨ। ਉਹ ਪੁਲਸ ਦੇ ਕਿਸੇ ਕੰਮ ਸਬੰਧੀ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਦਫਤਰ ''ਚ ਗਏ ਸਨ। 
ਇੱਥੋਂ ਉਹ ਆਪਣੇ ਸਾਥੀ ਹੌਲਦਾਰ ਅਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਨਾਲ ਫਤਿਹਗੜ੍ਹ ਸਾਹਿਬ ਵੱਲ ਵਾਪਸ ਜਾ ਰਹੇ ਸਨ। ਜਦੋਂ ਹਰਜਿੰਦਰ ਸਿੰਘ ਆਪਣੀ ਸਕਾਰਪੀਓ ਰਾਹੀਂ ਖੰਨਾ ਤੋਂ ਸਰਹਿੰਦ ਵੱਲ ਜਾ ਰਹੇ ਸਨ ਤਾਂ ਪੁਲ ਤੋਂ ਉਤਰਦੇ ਸਮੇਂ ਉਨ੍ਹਾਂ ਦੀ ਗੱਡੀ ਰੋਡ ''ਤੇ ਖੜ੍ਹੇ ਪੈਂਚਰ ਟਰੱਕ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਪੀਸਿਆ ਗਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ''ਤੇ ਪੁੱਜੀ ਅਤੇ ਬੁਰੀ ਤਰ੍ਹਾਂ ਫਸੇ ਪੁਲਸ ਕਰਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਦੋਹਾਂ ਨੂੰ ਗੰਭੀਰ ਹਾਲਤ ''ਚ ਹਸਪਤਾਲ ਭਰਤੀ ਕਰਾਇਆ ਗਿਆ। ਇੰਸਪੈਕਟਰ ਹਰਜਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਡੀ. ਐੱਮ. ਸੀ. ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਹੌਲਦਾਰ ਅਮਨਦੀਪ ਸਿੰਘ ਦੀ ਵੀ ਦੋਰਾਹਾ ਹਸਪਤਾਲ ''ਚ ਮੌਤ ਹੋ ਗਈ। 

Babita Marhas

This news is News Editor Babita Marhas