ਮੋਹਾਲੀ ''ਚ ਇੱਕੋ ਦਿਨ 13 ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 86

05/01/2020 8:34:25 PM

ਮੋਹਾਲੀ (ਪਰਦੀਪ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕੋਰੋਨਾ ਦੇ ਹਾਟ ਸਪਾਟ ਮੋਹਾਲੀ ਜ਼ਿਲੇ 'ਚ ਵੀਰਵਾਰ ਸ਼ਾਮ ਨੂੰ 2 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਲੋਕ ਪਿੰਡ ਜਵਾਹਰਪੁਰ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾਂ ਵੀਰਵਾਰ ਸਵੇਰ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ 10 ਸ਼ਰਧਾਲੂਆਂ ਅਤੇ ਇਕ ਪੀ. ਜੀ. ਆਈ. ਦੇ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਨੇ ਫੜ੍ਹੀ ਰਫਤਾਰ, ਕੁੱਲ ਪੀੜਤਾਂ ਦੀ ਗਿਣਤੀ 73 ਹੋਈ

ਇਨ੍ਹਾਂ ਸਾਰੇ ਕੇਸਾਂ ਤੋਂ ਬਾਅਦ ਮੋਹਾਲੀ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 86 ਤੱਕ ਪੁੱਜ ਗਈ ਹੈ, ਜਦੋਂ ਕਿ 30 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਸ਼ਹਿਰ 'ਚ ਇਸ ਸਮੇਂ 52 ਐਕਟਿਵ ਕੇਸ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਨੇ ਮ੍ਰਿਤਕਾਂ ਦੀ ਮੁਕਤੀ ਦੇ ਦਰਵਾਜ਼ੇ ਦਾ ਵੀ ਕੀਤਾ 'ਲਾਕ ਡਾਊਨ'
 

Babita

This news is Content Editor Babita