ਚੰਡੀਗੜ੍ਹ ''ਚ ਵਧਿਆ ਕੋਰੋਨਾ ਦਾ ਕਹਿਰ, 2 ਨਵੇਂ ਮਾਮਲਿਆਂ ਦੀ ਪੁਸ਼ਟੀ

06/24/2020 10:17:09 AM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸ਼ਹਿਰ 'ਚ ਰੋਜ਼ਾਨਾ ਕਈ ਨਵੇਂ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ  ਸ਼ਹਿਰ 'ਚ 2 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਨਵੇਂ ਮਰੀਜ਼ਾਂ 'ਚ ਖੁੱਡਾ ਲਹੌਰਾ ਦੀ 38 ਸਾਲਾ ਔਰਤ ਅਤੇ ਸੈਕਟਰ-29 ਦੀ 37 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 420 ਤੱਕ ਪੁੱਜ ਗਈ ਹੈ। ਇਸ ਸਮੇਂ ਸ਼ਹਿਰ 'ਚ 92 ਸਰਗਰਮ ਮਾਮਲੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਬਾਦਲਾਂ ਦੀ ਕੋਰ ਕਮੇਟੀ ’ਚ ‘ਹਿੰਦੂ ਅਕਾਲੀ ਨੇਤਾ’ ਲਈ ਨਹੀਂ ਥਾਂ!
ਮੋਹਾਲੀ ਦੇ 3 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਮੰਗਲਵਾਰ ਨੂੰ ਬਨੂੰੜ ਸਥਿਤ ਗਿਆਨ ਸਾਗਰ ਹਸਪਤਾਲ ਵਿਖੇ ਜੇਰੇ ਇਲਾਜ ਪਾਜ਼ੇਟਿਵ ਮਰੀਜ਼ਾਂ 'ਚੋਂ ਤਿੰਨ ਜਣਿਆਂ ਨੂੰ  ਹਸਪਤਾਲ ਤੋਂ ਛੁੱਟੀ ਮਿਲ ਗਈ। ਇਨ੍ਹਾਂ 'ਚ ਮੁਬਾਰਕਪੁਰ ਦੀ 43 ਸਾਲਾ ਜਨਾਨੀ ਕੌਸ਼ਲਿਆ, ਨਵਾਂ ਗਰਾਓਂ ਦਾ 13 ਸਾਲਾ ਮੁੰਡਾ ਕਰਨ ਅਤੇ ਖਰੜ ਦੀ 65 ਸਾਲਾ ਮਹਿਲਾ ਵਿੱਦਿਆ ਦੇਵੀ ਸ਼ਾਮਲ ਹੈ। ਇਹ ਤਿੰਨੋਂ ਜਣੇ ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਮੋਗਾ 'ਚ ਆਨਰ ਕਿਲਿੰਗ ਦਾ ਮਾਮਲਾ ਆਇਆ ਸਾਹਮਣੇ, ਮੁੰਡੇ ਨੂੰ ਉਤਾਰਿਆ ਮੌਤ ਦੇ ਘਾਟ

Babita

This news is Content Editor Babita