ਚੰਡੀਗੜ੍ਹ ''ਚ ਪਤੀ-ਪਤਨੀ ਨੂੰ ਹੋਇਆ ਕੋਰੋਨਾ, 352 ''ਤੇ ਪੁੱਜੀ ਪੀੜਤਾਂ ਦੀ ਗਿਣਤੀ

06/14/2020 3:54:42 PM

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਐਤਵਾਰ ਨੂੰ ਸ਼ਹਿਰ ਦੇ ਸੈਕਟਰ-16 ਦੇ ਰਹਿਣ ਵਾਲੇ ਪਤੀ-ਪਤਨੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਕ ਸੈਕਟਰ-16 ਵਾਸੀ 60 ਸਾਲਾ ਰਮੇਸ਼ ਕੁਮਾਰ ਅਤੇ ਉਨ੍ਹਾਂ ਦੀ 56 ਸਾਲਾ ਪਤਨੀ ਰਸ਼ਮੀ ਸਿੰਗਲਾ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 352 ਤੱਕ ਪਹੁੰਚ ਗਈ ਹੈ। ਸ਼ਹਿਰ 'ਚ ਇਸ ਸਮੇਂ ਕੋਰੋਨਾ ਦੇ 52 ਸਰਗਰਮ ਮਾਮਲੇ ਚੱਲ ਰਹੇ ਹਨ।

Babita

This news is Content Editor Babita