ਨਸ਼ਿਆਂ ਦੇ 2 ਤਸਕਰ ਕਾਰ ਸਮੇਤ ਪੁਲਸ ਨੇ ਦਬੋਚੇ

09/12/2017 6:54:19 PM

ਸੁਲਤਾਨਪੁਰ ਲੋਧੀ(ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਖਿਲਾਫ ਛੇੜੀ ਹੋਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦਿਆਂ ਨਸ਼ਿਆਂ ਦੇ ਦੋ ਸੋਦਾਗਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦਸਿਆ ਕਿ ਪਿੰਡ ਕਰਮਜੀਤਪੁਰ ਤੋਂ ਸੁਲਤਾਨਪੁਰ ਲੋਧੀ ਰੋਡ ਦੇ ਫਾਟਕ ਦੇ ਨੇੜੇ ਪੁਲਸ ਪਾਰਟੀ ਏ. ਐੱਸ. ਆਈ. ਦਿਲਬਾਗ ਸਿੰਘ, ਐੱਚ. ਸੀ. ਕੁਲਦੀਪ ਸਿੰਘ, ਐੱਚ. ਸੀ. ਮੇਜਰ ਸਿੰਘ ਦੇ ਨਾਲ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਪਿੰਡ ਕਰਮਜੀਤਪੁਰ ਪਾਸੋਂ ਇਕ ਸਫੈਦ ਰੰਗ ਦੀ ਡਿਜ਼ਾਇਰ ਕਾਰ ਨੰਬਰ ਪੀ. ਬੀ. 08 ਬੀ. ਜੀ. 2079 ਜਿਸ ਨੂੰ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਸੱਜਣ ਸਿੰਘ ਵਾਸੀ ਚੱਕ ਵਡਾਲਾ ਲੋਹੀਆਂ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਹੀ ਇਕ ਹੋਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਹਰਬੰਸ ਸਿੰਘ ਵਾਸੀ ਲਸੂੜੀ ਮੁਹੱਲਾ ਗਲੀ ਨੰਬਰ 2 ਜਲੰਧਰ ਬੈਠਾ ਹੋਇਆ ਸੀ। ਪੁਲਸ ਵੱਲੋਂ ਦੋਵੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ 'ਤੇ ਪਰਮਜੀਤ ਸਿੰਘ ਉਰਫ ਪੰਮਾ ਦੇ ਪਾਸੋਂ 120 ਗ੍ਰਾਮ ਨਸ਼ੀਲਾ ਪਾਊਡਰ ਅਤੇ ਸੁਖਦੇਵ ਸਿੰਘ ਕੋਲੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। 
ਥਾਣਾ ਮੁਖੀ ਸਰਬਜੀਤ ਸਿੰਘ ਨੇ ਦਸਿਆ ਕਿ ਉਕਤ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਨਸ਼ਿਆ ਦੇ ਮਾਮਲੇ 'ਚ ਚੰਡੀਗੜ੍ਹ ਜੇਲ 'ਚੋਂ 10 ਸਾਲ ਦੀ ਸਜਾ ਕੱਟ ਚੁਕਾ ਹੈ ਅਤੇ ਉਸ ਨੇ ਉਕਤ ਕਾਰ ਵਾਲੇ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਨਸ਼ਿਆਂ ਦੇ ਸਾਮਾਨ ਨੂੰ ਸਪਲਾਈ ਕਰਨ ਵਾਸਤੇ ਪੱਕੇ ਤੌਰ 'ਤੇ ਹੀ ਆਪਣੇ ਨਾਲ ਰੱਖਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਪਰਮਜੀਤ ਉਰਫ ਪੰਮਾ ਨੂੰ ਭਾਗਾ ਨਾਮ ਦਾ ਵਿਅਕਤੀ ਅਮ੍ਰਿਤਸਰ ਦਾ ਰਹਿਣ ਵਾਲਾ ਹੈ, ਜਿਸ ਦੀ ਪੰਮੇ ਨਾਲ ਚੰਡੀਗੜ੍ਹ ਜੇਲ 'ਚ ਹੀ ਮੁਲਾਕਾਤ ਤੋਂ ਬਾਅਦ ਦੋਸਤੀ ਹੋਈ ਸੀ ਅਤੇ ਉਹੀ ਉਸ ਨੂੰ ਨਸ਼ਿਆਂ ਦਾ ਮਾਲ ਸਪਲਾਈ ਕਰਦਾ ਸੀ। ਉਨ੍ਹਾਂ ਦਸਿਆ ਕਿ ਉਕਤ ਦੋਵੇਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਤੀਜੇ ਵਿਅਕਤੀ ਭਾਗਾ ਨੂੰ ਵੀ ਜਦੋਂ ਇਨ੍ਹਾਂ ਨੂੰ ਮਾਲ ਸਪਲਾਈ ਕਰਦਾ ਸੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।