2 ਵਿਅਕਤੀ ਤੇ ਇਕ ਔਰਤ ਨਸ਼ੀਲੇ ਪਦਾਰਥਾਂ ਸਮੇਤ ਕਾਬੂ

02/07/2018 6:28:22 PM

ਫਗਵਾੜਾ (ਹਰਜੋਤ)— ਸੀ. ਆਈ. ਏ ਸਟਾਫ ਨੇ ਪਿੰਡ ਨੰਗਲ ਤੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 5 ਕਿਲੋ ਗਾਂਜਾ ਬਰਾਮਦ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਚੁਨ ਚੁਨ ਕੁਮਾਰ ਪੁੱਤਰ ਸੋਹੇਸ਼ ਯਾਦਵ ਵਾਸੀ ਪ੍ਰਤਾਰਪੁਰਾ ਵਜੋਂ ਹੋਈ ਹੈ। ਪੁਲਸ ਨੇ ਇਸ ਸਬੰਧ 'ਚ ਧਾਰਾ 20,61,85 ਤਹਿਤ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ 'ਚ ਪੁਲਸ ਨੇ ਜਗਪਾਲਪੁਰ ਨੇੜੇ ਤੋਂ ਇਕ ਵਿਅਕਤੀ ਸ਼ੰਭੂ ਪਦਾਰ ਪੁੱਤਰ ਰਾਮ ਲਖਨ ਵਾਸੀ ਬਿਹਾਰ ਨੂੰ ਕਾਬੂ ਕਰਕੇ 3 ਕਿਲੋ ਗਾਂਜਾ ਬਰਾਮਦ ਕਰਕੇ ਧਾਰਾ 20,61,85 ਤਹਿਤ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਚੌਂਕੀ ਇੰਨਚਾਰਜ ਮੁਖਤਿਆਰ ਦੀ ਅਗਵਾਈ 'ਚ ਪੁਲਸ ਨੇ ਦੁਸਾਂਝਾ ਗੇਟ ਤੋਂ ਬੱਸ 'ਚੋਂ ਉੱਤਰਦੀ ਇਕ ਔਰਤ ਨੂੰ ਕਾਬੂ ਕਰਕੇ ਉਸ ਪਾਸੋਂ 70 ਕੈਪਸੂਲ ਅਤੇ 16 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਉਸ ਖਿਲਾਫ ਧਾਰਾ 22,61,85 ਤਹਿਤ ਕੇਸ ਦਰਜ ਕੀਤਾ ਹੈ। ਉਕਤ ਔਰਤ ਦੀ ਪਛਾਣ ਜਸਪ੍ਰੀਤ ਕੌਰ ਜੱਸੀ ਪੁੱਤਰੀ ਬੂਟਾ ਰਾਮ ਵਾਸੀ ਘੁੱੜਕਾ ਵਜੋਂ ਹੋਈ ਹੈ।