ਮਾਂ ਨੇ ਧੀ ਤੇ ਜੁਆਈ ਦੇ ਕਹਿਣ ''ਤੇ ਕੀਤਾ ਸੀ ਇਹ ਸ਼ਰਮਨਾਕ ਕੰਮ, ਪੁਲਸ ਨੇ ਪਰਦਾਫਾਸ਼ ਕਰਕੇ ਕੀਤਾ ਕਾਬੂ  (pics)

07/15/2017 7:25:32 PM

ਜਲੰਧਰ(ਸੋਨੂੰ)— ਡਿਵੀਜ਼ਨ ਨੰਬਰ-2 ਦੀ ਪੁਲਸ ਨੇ ਦੋ ਭੌਗੜੀ ਔਰਤਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਲਗਭਗ ਦੋ ਸਾਲ ਪਹਿਲਾਂ ਗੁਜਰਾਲ ਨਗਰ 'ਚ ਰਹਿਣ ਵਾਲੀਆਂ ਦੋ ਔਰਤਾਂ ਇਹ ਦੋਵੇਂ ਔਰਤਾਂ ਚੋਰੀ ਕਰਕੇ ਫਰਾਰ ਹੋ ਗਈਆਂ ਸਨ। ਇਸ ਦੇ ਨਾਲ ਹੀ ਇਕ ਮਨੋਜ ਨਾਂ ਦਾ ਵਿਅਕਤੀ ਵੀ ਸੀ। ਇਹ ਦੋਵੇਂ ਔਰਤਾਂ ਰਿਸ਼ਤੇ 'ਚ ਮਾਂ ਅਤੇ ਧੀ ਹਨ। ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਨੇ ਫੜੀਆਂ ਗਈਆਂ ਦੋਸ਼ੀ ਔਰਤਾਂ ਦੀ ਪਛਾਣ ਸਰੋਜ ਅਤੇ ਕੋਮਲ ਦੇ ਰੂਪ 'ਚ ਕੀਤੀ ਹੈ ਅਤੇ ਮਨੋਜ ਸਰੋਜ ਦਾ ਜੁਆਈ ਸੀ। ਪੁਲਸ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਸਰੋਜ ਅਤੇ ਕੋਮਲ ਨੂੰ ਏ. ਐੱਸ. ਆਈ. ਬਲਵਿੰਦਰ ਸਿੰਘ ਥਾਣਾ ਡਿਵੀਜ਼ਨ ਨੰਬਰ-2 ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਨ੍ਹਾਂ ਦੀ ਰਿਹਾਇਸ਼ ਡੇਰਾ ਬੱਸੀ ਰੇਡ ਮਾਰ ਕੇ ਗ੍ਰਿਫਤਾਰ ਕੀਤਾ ਗਿਆ। ਤੀਜੇ ਦੋਸ਼ੀ ਮਨੋਜ ਕੁਮਾਰ ਦੀ 2 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਪੁਲਸ ਅਫਸਰ ਨੇ ਦੱਸਿਆ ਕਿ ਔਰਤ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਉਹ ਆਪਣੀ ਧੀ ਕੋਮਲ ਅਤੇ ਜੁਆਈ ਮਨੋਜ ਦੇ ਕਹਿਣ 'ਤੇ 13-4-2015 ਨੂੰ ਗੁਜਰਾਲ ਨਗਰ 'ਚ ਆਪਣੇ ਘਰੋਂ ਗਹਿਣੇ ਚੋਰੀ ਕਰਕੇ ਉਨ੍ਹਾਂ ਕੋਲ ਕੋਲਕਾਤਾ ਫਰਾਰ ਹੋ ਗਈ ਸੀ। ਇਨ੍ਹਾਂ ਖਿਲਾਫ ਥਾਣਾ ਨੰਬਰ-2 'ਚ 19-6-15 ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ 30-3-16 ਨੂੰ ਤਿੰਨੋਂ ਨੂੰ ਭਗੌੜੇ ਐਲਾਨ ਕਰ ਦਿੱਤਾ ਸੀ।
ਪੁਲਸ ਨੇ ਦੱਸਿਆ ਕਿ ਉਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਾਰੇ ਡੇਰਾ ਬੱਸੀ ਮੋਹਾਲੀ ਜਾ ਕੇ ਰਹਿਣ ਲੱਗ ਗਏ ਸਨ। ਪੁਲਸ ਨੂੰ ਕੁਝ ਦਿਨ ਪਹਿਲਾਂ ਹੀ ਇਹ ਖਬਰ ਮਿਲੀ ਕਿ ਇਹ ਦੋਸ਼ੀ ਮੋਹਾਲੀ 'ਚ ਰਹਿ ਰਹੇ ਰਹੇ ਹਨ, ਜਿਸ ਤੋਂ ਬਾਅਦ ਰੇਡ ਮਾਰ ਕੇ ਮਾਂ-ਬੇਟੀ ਨੂੰ ਕਾਬੂ ਕੀਤਾ ਗਿਆ। ਪੁਲਸ ਨੂੰ ਦੋਹਾਂ ਦੇ ਕੋਲੋਂ ਇਕ ਡਾਇਮੰਡ ਦਾ ਸੈੱਟ, ਇਕ ਸੋਨੇ ਦੀ ਚੈਨ, 2 ਸੋਨੇ ਦੀਆਂ ਅੰਗੂਠੀਆਂ ਅਤੇ ਜੋੜੀ ਟੋਪਸ ਬਰਾਮਦ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਇਹ ਦੋਸ਼ੀ 50 ਹਜ਼ਾਰ ਰੁਪਏ ਵੀ ਚੋਰੀ ਕਰਕੇ ਲੈ ਗਏ ਸਨ, ਜੋ ਇਨ੍ਹਾਂ ਨੇ ਖਰਚ ਕਰ ਦਿੱਤੇ ਸਨ। ਪੁਲਸ ਵੱਲੋਂ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।