ਦੋ ਧਿਰਾਂ ਦੀ ਲੜਾਈ ''ਚ 2 ਜ਼ਖਮੀ

02/03/2018 11:48:27 AM

ਕਪੂਰਥਲਾ (ਮਲਹੋਤਰਾ)— ਮੋਟਰਸਾਈਕਲ ਖਰੀਦਣ ਅਤੇ ਵੇਚਣ ਦੇ ਮਾਮਲੇ 'ਚ ਦੋ ਗੁੱਟਾਂ 'ਚ ਹੋਈ ਲੜਾਈ ਦੌਰਾਨ ਦੋਵੇਂ ਧਿਰਾਂ ਦੇ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਐਮਰਜੈਂਸੀ ਵਾਰਡ 'ਚ ਇਲਾਜ ਕਰਵਾ ਰਹੇ ਸੁਮੀਤਪਾਲ ਪੁੱਤਰ ਕੁਲਦੀਪ ਸਿੰਘ (21 ਸਾਲ) ਸੀਨਪੁਰਾ ਮੁਹੱਲਾ ਨੇ ਦੱਸਿਆ ਕਿ ਉਸ ਨੇ ਆਪਣੀ ਮੋਟਰਸਾਈਕਲ ਵੇਚਣ ਲਈ ਕਿਸੇ ਆਨਲਾਈਨ ਸਾਈਡ 'ਤੇ ਫੋਟੋ ਪਾਈ ਸੀ। ਵੀਰਵਾਰ ਉਸ ਨੂੰ ਹੁਸਨ ਲਾਲ ਨੇ ਫੋਨ ਕਰਕੇ ਫੁਆਰਾ ਚੌਕ 'ਚ ਮੋਟਰਸਾਈਕਲ ਦੇਖਣ ਵਾਸਤੇ ਸੱਦਿਆ ਅਤੇ ਜਦੋਂ ਹੁਸਨ ਲਾਲ ਮੋਟਰਸਾਈਕਲ 'ਤੇ ਜਦੋਂ ਚੱਕਰ ਲਗਾਉਣ ਗਿਆ ਤਾਂ ਵਾਪਸ ਨਹੀਂ ਆਇਆ ਤਾਂ ਉਸ ਨੂੰ ਅਸੀਂ ਕਈ ਵਾਰ ਫੋਨ ਕੀਤਾ ਤਾਂ ਉਸ ਨੇ ਫੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸੁਮੀਤਪਾਲ ਨੇ ਥਾਣਾ ਸਿਟੀ ਕਪੂਰਥਲਾ 'ਚ ਸ਼ਿਕਾਇਤ ਕੀਤੀ ਅਤੇ ਆਪਣੇ ਪੱਧਰ 'ਤੇ ਮੋਟਰਸਾਈਕਲ ਲੱਭਣ ਦੀ ਕੋਸ਼ਿਸ਼ ਕੀਤੀ। ਸਾਨੂੰ ਪਤਾ ਲੱਗਾ ਕਿ ਹੁਸਨ ਲਾਲ ਰਤਾ ਨੌਆਬਾਦ ਦਾ ਹੈ, ਜਦੋਂ ਅਸੀਂ ਉਸ ਦੇ ਘਰ ਗਏ ਤਾਂ ਉਹ ਘਰ ਨਹੀਂ ਮਿਲਿਆ। ਜਦੋਂ ਵਾਪਸ ਆ ਰਹੇ ਸੀ ਅਸੀਂ ਤਾਂ ਪਿੰਡ ਦੇ ਬਾਹਰ ਹੁਸਨ ਲਾਲ ਨੇ ਆਪਣੇ 10-12 ਸਾਥੀਆਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ, ਜਿਸ 'ਚ ਮੈਂ ਜ਼ਖਮੀ ਹੋ ਗਿਆ। 


ਇਸ ਸਬੰਧੀ 'ਚ ਜ਼ੇਰੇ ਇਲਾਜ ਕਰਵਾ ਰਹੇ ਦੂਸਰੀ ਧਿਰ ਨਾਲ ਗੱਲ ਹੋਈ ਤਾਂ ਹੁਸਨ ਲਾਲ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੋਟਰਸਾਈਕਲ ਦੇ ਚੱਕਰ ਲਗਾਉਣ ਗਿਆ ਤਾਂ ਉਸ ਨੂੰ ਪਿੰਡ ਤੋਂ ਫੋਨ ਆ ਗਿਆ ਅਤੇ ਉਹ ਵਾਪਸ ਘਰ ਚੱਲਾ ਗਿਆ। ਉਹ ਉਸ ਦੀ ਮੋਟਰਸਾਈਕਲ ਨਾਲ ਲੈ ਗਿਆ। ਸ਼ੁੱਕਰਵਾਰ ਉਸ ਨੇ ਸੁਮੀਤ ਪਾਲ ਨੂੰ ਕਿਹਾ ਕਿ ਮੋਟਰਸਾਈਕਲ ਤੈਨੂੰ ਵਾਪਸ ਦੇ ਜਾਣਾ ਪਰ ਉਸ ਨੇ ਆਪਣੇ ਸਾਥੀਆਂ ਨਾਲ ਮੇਰੇ ਪਿੰਡ ਦੇ ਬਾਹਰ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮਾਰਕੁੱਟ ਕੇ ਜ਼ਖਮੀ ਕਰ ਦਿੱਤਾ।