ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸਸਕਾਰ ਨਾ ਕਰਨ ’ਤੇ ਅੜਿਆ ਪਰਿਵਾਰ, ਰੱਖੀਆਂ ਇਹ ਮੰਗਾਂ

03/20/2021 9:40:32 AM

ਸਮਾਲਸਰ (ਸੁਰਿੰਦਰ ਸੇਖਾ) - ਥਾਣਾ ਸਮਾਲਸਰ ਹੇਠਲੇ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਖੁਰਦ ਦੀਆਂ ਦੋ ਕੁੜੀਆਂ, ਜਿਨ੍ਹਾਂ ਨੂੰ ਇੱਥੋਂ ਦੇ ਹੀ ਸਾਬਕਾ ਸਰਪੰਚ ਦੇ ਪੁੱਤਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਦੀ ਮੌਤ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਬੀਤੀ ਸ਼ਾਮ ਨੂੰ ਇਹ ਮਾਮਲਾ ਹੋਰ ਉਸ ਸਮੇਂ ਭੱਖ ਗਿਆ, ਜਦੋਂ ਪੁਲਸ ਦੋਵੇਂ ਕੁੜੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਰਾਤ 8:10 ਵਜੇ ਸਸਕਾਰ ਕਰਨ ਲਈ ਸਿੱਧੀ ਸ਼ਮਸ਼ਾਨਘਾਟ ਵਿਖੇ ਲੈ ਕੇ ਪਹੁੰਚੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਇਕੱਤਰ ਹੋ ਗਏ, ਜਿਨ੍ਹਾਂ ਨੇ ਇਸ ਸਸਕਾਰ ਦਾ ਵਿਰੋਧ ਕੀਤਾ।

ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਮਿਲੀ ਜਾਣਕਾਰੀ ਅਨੁਸਾਰ ਸਸਕਾਰ ਦਾ ਵਿਰੋਧ ਕਰਦਿਆਂ ਇਕੱਠੇ ਹੋਏ ਉਕਤ ਲੋਕਾਂ ਨੇ ਕਿਹਾ ਕਿ ਜਿੰਨਾ ਚਿਰ ਪੁਲਸ ਦੋਸ਼ੀ ਗੁਰਵੀਰ ਸਿੰਘ ਦੇ ਪਿਤਾ ਸਾਬਕਾ ਸਰਪੰਚ ਜਗਦੇਵ ਸਿੰਘ, ਜਿਸ ਦਾ ਕਤਲ ਲਈ ਰਿਵਾਲਵਰ ਵਰਤਿਆ ਗਿਆ ਹੈ, ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਉਸ ਸਮੇਂ ਕੁੜੀਆਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁੜੀਆਂ ਦੀ ਪੜ੍ਹਾਈ ’ਤੇ ਆਏ ਖ਼ਰਚ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਵੀ ਕਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਹੁਣ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਰਾਤ ਦੇ ਕਰਫਿਊ ਦਾ ਐਲਾਨ

ਪੜ੍ਹੋ ਇਹ ਵੀ ਖ਼ਬਰ - ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਜਾਣਿਆ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਹਾਲ

ਉਕਤ ਮੰਗਾਂ ਪੂਰੀਆਂ ਨਾ ਹੋਣ ਤੱਕ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੋਵੇਂ ਕੁੜੀਆਂ ਦਾ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ। ਸ਼ਮਸ਼ਾਨਘਾਟ ’ਚ ਲੋਕਾਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦੇ ਹੋਏ ਪੁਲਸ ਨੇ ਕੁੜੀਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ, ਜਿਸ ਤੋਂ ਬਾਅਦ ਪਰਿਵਾਰ ਵਾਲੇ ਲਾਸ਼ਾਂ ਨੂੰ ਆਪਣੇ ਘਰ ਲੈ ਗਏ।

ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ

rajwinder kaur

This news is Content Editor rajwinder kaur