ਪਠਾਨੋਕਟ : ਐਂਬਲੈਂਸ ਤੇ ਆਟੋ ਵਿਚਕਾਰ ਹੋਈ ਟੱਕਰ ਦੌਰਾਨ 2 ਦੀ ਮੌਤ (ਵੀਡੀਓ)

12/03/2016 2:50:07 PM

ਪਠਾਨਕੋਟ : ਪਠਾਨਕੋਟ-ਜੰਮੂ ਲਿੰਕ ਰੋਡ ''ਤੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਐਂਬੂਲੈਂਸ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਆਟੋ ''ਚ ਸਵਾਰ 2 ਲੋਕਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ ਐਂਬੂਲੈਂਸ ਦਾ ਡਰਾਈਵਰ ਗੰਭੀਰ ਰੂਪ ''ਚ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਐਂਬੂਲੈਂਸ ''ਚ ਬੈਠੇ 3 ਲੋਕਾਂ ਨੂੰ ਵੀ ਇਸ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਹਨ। 

Babita Marhas

This news is News Editor Babita Marhas