ਜਲੰਧਰ 'ਚ ਵਾਪਰਿਆ ਵੱਡਾ ਹਾਦਸਾ, ਆਟੋ ਡਰਾਈਵਰ ਸਮੇਤ ਸਵਾਰੀ ਦੀ ਮੌਤ (ਵੀਡੀਓ)

11/01/2019 10:01:22 AM

ਜਲੰਧਰ (ਸੋਨੂੰ) : ਜਲੰਧਰ ਬੱਸ ਸਟੈਂਡ 'ਤੇ ਸ਼ੁੱਕਰਵਾਰ ਤੜਕੇ ਸਵੇਰੇ ਵੱਡਾ ਹਾਦਸਾ ਵਾਪਰਿਆ, ਜਿਸ ਦੌਰਾਨ ਆਟੋ ਚਾਲਕ ਸਮੇਤ ਸਵਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਆਟੋ ਚਾਲਕ ਚੁਗਿੱਟੀ ਦੇ ਨੇੜੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਵੇਰ ਦੇ ਸਮੇਂ ਬੱਸਾਂ ਲਈ ਬਣੇ ਫਲਾਈਓਵਰ 'ਤੇ ਜਦੋਂ ਉਹ ਆਟੋ ਨੂੰ ਉਤਾਰ ਰਿਹਾ ਸੀ ਤਾਂ ਪਿੱਛਿਓਂ ਆ ਰਹੇ ਬੇਕਾਬੂ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਟਿੱਪਰ ਨੇ ਆਟੋ ਚਾਲਕ ਅਤੇ ਆਟੋ 'ਚ ਬੈਠੀ ਸਵਾਰੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਘਟਨਾ ਤੋਂ ਬਾਅਦ ਪੀ. ਸੀ. ਆਰ. ਨੇ ਆ ਕੇ ਜ਼ਖਮੀਆਂ ਨੂੰ ਆਟੋ 'ਚੋਂ ਬਾਹਰ ਕੱਢਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ।

Babita

This news is Content Editor Babita