ਵੱਖ-ਵੱਖ ਸੜਕ ਹਾਦਸਿਆਂ ''ਚ 2 ਦੀ ਮੌਤ

Tuesday, Oct 31, 2017 - 01:34 AM (IST)

ਭਵਾਨੀਗੜ੍ਹ, (ਵਿਕਾਸ)- ਪਿੰਡ ਫੱਗੂਵਾਲਾ ਦੇ ਕੋਲ ਹੋਏ 3 ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੀ ਸਰਪੰਚ ਅਰਵਿੰਦਰ ਕੌਰ ਦੇ ਪਤੀ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਫੱਗੂਵਾਲਾ ਕੋਠਿਆਂ ਦਾ ਨੌਜਵਾਨ ਯਾਦਵਿੰਦਰ ਸਿੰਘ ਮੋਟਰਸਾਈਕਲ ਰਾਹੀਂ ਅਨਾਜ ਮੰਡੀ ਰਾਮਪੁਰਾ ਵਿਖੇ ਝੋਨਾ ਵੇਚਣ ਗਏ ਹੋਏ ਆਪਣੇ ਪਿਤਾ ਦਲਵਾਰਾ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਕਿ ਉਹ ਜਦੋਂ ਭਵਾਨੀਗੜ੍ਹ ਸੰਗਰੂਰ ਮੁੱਖ ਮਾਰਗ 'ਤੇ ਪਿੰਡ ਰੌਸ਼ਨਵਾਲਾ ਨੇੜੇ ਬਣੇ ਕੱਟ ਤੋਂ ਮੋਟਰਸਾਈਕਲ ਮੋੜ ਰਿਹਾ ਸੀ ਤਾਂ ਇਕ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਉਪਰੰਤ ਸੜਕ 'ਤੇ ਡਿੱਗੇ ਨੌਜਵਾਨ ਨੂੰ ਹੋਰ ਵਾਹਨ ਵੀ ਦਰੜ ਕੇ ਲੰਘਦੇ ਰਹੇ।
ਇਸੇ ਤਰ੍ਹਾਂ ਰੌਸ਼ਨਵਾਲਾ ਕੱਟ 'ਤੇ ਹੀ ਟਰੈਕਟਰ-ਟਰਾਲੀ ਦੀ ਟੱਕਰ 'ਚ ਮਾਸਟਰ ਗੁਰਮੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਗੰਭੀਰ ਹਾਲਤ 'ਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਫੱਗੂਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਾਲੇ ਕੱਟ ਉਤੇ ਇਕ ਆਈ. ਏ. ਐੱਲ. ਫੈਕਟਰੀ ਹਰਕ੍ਰਿਸ਼ਨਪੁਰਾ ਦੇ ਮੁਲਾਜ਼ਮ ਅਸ਼ੋਕ ਸਾਹਨੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਥਾਣਾ ਬਾਲੀਆਂ ਦੀ ਪੁਲਸ ਨੇ ਤਿੰਨੇ ਸੜਕ ਹਾਦਸਿਆਂ ਸਬੰਧੀ ਆਪਣੀ ਕਾਰਵਾਈ ਕਰ ਦਿੱਤੀ ਹੈ।


Related News