ਚੋਰੀ ਦੇ 5 ਮੋਬਾਇਲਾਂ ਸਮੇਤ 2 ਕਾਬੂ

07/16/2018 6:49:36 AM

ਲੁਧਿਆਣਾ, (ਤਰੁਣ)- ਥਾਣਾ ਦਰੇਸੀ ਦੀ ਪੁਲਸ ਨੇ ਚੋਰੀ ਦੇ 5 ਮੋਬਾਇਲਾਂ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸੰਜੇ ਕੁਮਾਰ ਤੇ ਹੈਪੀ ਨਿਵਾਸੀ ਨਾਨਕ ਨਗਰ ਵਜੋਂ ਹੋਈ ਹੈ। ਥਾਣਾ ਇੰਚਾਰਜ ਰਜਵੰਤ ਸਿੰਘ ਨੇ ਦੱਸਿਆ ਕਿ 12 ਜੁਲਾਈ ਨੂੰ ਟਵਿਸ਼ ਖੇਡ਼ਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਪੀਡ਼ਤ ਨੇ ਦੱਸਿਆ ਸੀ ਕਿ ਉਸ ਦੀ ਸਬਜ਼ੀ ਮੰਡੀ ’ਚ ਦੁਕਾਨ ਹੈ, ਜਿਥੇ ਕੰਮ ਕਰਨ ਵਾਲੇ 5 ਆਦਮੀ ਉਕਤ ਦੁਕਾਨ ’ਚ ਹੀ ਸੌਂਦੇ ਹਨ। ਰਾਤ ਲਗਭਗ ਡੇਢ ਵਜੇ ਤਿੰਨ ਵਰਕਰਾਂ ਦੇ ਮੋਬਾਇਲ ਤੇ ਇਕ ਵਰਕਰ ਦੀ ਜੇਬ ’ਚੋਂ 1200 ਰੁਪਏ ਦੀ ਨਕਦੀ ਚੋਰੀ ਹੋ ਗਈ ਸੀ, ਜਿਸ ਦੇ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਜ਼ਰੀਏ ਦੋਸ਼ੀਆਂ ਦੀ ਪਛਾਣ ਕੀਤੀ ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਦੋਸ਼ੀਆਂ ਤੋਂ 5 ਮੋਬਾਇਲ ਬਰਾਮਦ ਹੋਏ ਹਨ।
 ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਪੁਲਸ ਦੇ ਸਾਹਮਣੇ ਕਬੂਲ ਕੀਤਾ ਕਿ ਉਹ ਰਾਤ ਦੇ ਸਮੇਂ ਛੱਤ ਟੱਪ ਕੇ ਪ੍ਰਵਾਸੀ ਲੋਕਾਂ ਦੇ ਘਰਾਂ ’ਚੋਂ ਮੋਬਾਇਲ ਚੋਰੀ ਕਰਦੇ ਹਨ। 
ਨਸ਼ੇ ਦੀ ਪੂਰਤੀ ਲਈ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਦੋਵਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਪੁਲਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।