ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

10/18/2022 4:55:22 PM

ਅੰਮ੍ਰਿਤਸਰ (ਜਸ਼ਨ) : ਅੰਮ੍ਰਿਤਸਰ ਦੇ ਕਟੜਾ ਬੱਗੀ ਇਲਾਕੇ ’ਚ ਉਸ ਸਮੇਂ ਸੋਗ ਪੈਦਾ ਹੋ ਗਿਆ, ਜਦੋਂ ਨਸ਼ੇ ਦੇ ਕਹਿਰ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਰੋਹਨ (21) ਅਤੇ ਕਾਲੂ (18) ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਵੱਡੇ ਭਰਾ ਰੋਹਨ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ ਸੀ। ਨਸ਼ੇ ਦੀ ਪੂਰਤੀ ਲਈ ਉਸ ਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਪਿਛਲੇ ਕੁਝ ਦਿਨ ਪਹਿਲਾਂ ਹੀ ਨਸ਼ੇ ਦੇ ਮਾਮਲੇ ’ਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਜੇਲ੍ਹ ’ਚ ਸਿਹਤ ਖ਼ਰਾਬ ਹੋਣ ’ਤੇ ਉਸ ਨੂੰ ਜੇਲ੍ਹ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫਿਰ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਦੂਜੇ ਪਾਸੇ ਵੱਡੇ ਭਰਾ ਦੇ ਮੌਤ ਦੀ ਖ਼ਬਰ ਸੁਣਦਿਆਂ ਸਾਰ ਛੋਟੇ ਭਰਾ ਕਾਲੂ ਨੇ ਵੀ ਨਸ਼ੇ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਵੱਡੇ ਪੁੱਤਰ ਦੀ ਮੌਤ ਤੋਂ ਪੰਜ ਘੰਟੇ ਬਾਅਦ ਛੋਟੇ ਪੁੱਤਰ ਦੀ ਮੌਤ ਦੀ ਖ਼ਬਰ ਜਦੋਂ ਪਰਿਵਾਰ ਤੱਕ ਪਹੁੰਚੀ ਤਾਂ ਉਨ੍ਹਾਂ 'ਤੇ ਦੁੱਖ ਦਾ ਪਹਾੜ ਟੁੱਟ ਪਿਆ। ਪਰਿਵਾਰ ਦੇ ਦੋ ਦੀਵੇ ਨਸ਼ੇ ਕਾਰਨ ਬੁਝ ਗਏ। ਦੱਸ ਦੇਈਏ ਕਿ ਨਸ਼ੇ ਕਾਰਨ ਹੋਈ ਦੋਵੇਂ ਭਰਾਵਾਂ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਹਰ ਕੋਈ ਸਰਕਾਰ ਤੋਂ ਇਹ ਮੰਗ ਕਰਦਾ ਨਜ਼ਰ ਆਇਆ ਕਿ ਕਿਸੇ ਤਰੀਕੇ ਨਾਲ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ : ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

 

rajwinder kaur

This news is Content Editor rajwinder kaur