ਚਰਸ ਤੇ ਨਸ਼ੇ ਵਾਲੇ ਇੰਜੈਕਸ਼ਨਾਂ ਸਮੇਤ 2 ਗ੍ਰਿਫ਼ਤਾਰ

06/30/2018 4:49:46 AM

ਚੰਡੀਗੜ੍ਹ, (ਸੰਦੀਪ)- ਸ਼ਹਿਰ ਵਿਚ ਨਸ਼ੇ ਦੀ ਸਮੱਗਲਿੰਗ 'ਤੇ ਨਕੇਲ ਕੱਸਦਿਆਂ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ । ਪੁਲਸ ਨੇ ਇਕ ਮੁਲਜ਼ਮ ਕੋਲੋਂ 11 ਗ੍ਰਾਮ ਚਰਸ ਤੇ ਦੂਜੇ ਤੋਂ 12 ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕੀਤੇ ਹਨ । 
ਪਹਿਲੇ ਕੇਸ ਤਹਿਤ ਵੀਰਵਾਰ ਰਾਤ ਮਲੋਆ ਥਾਣਾ ਪੁਲਸ ਨੇ ਡੱਡੂਮਾਜਰਾ ਕਾਲੋਨੀ ਦੀ ਮੁੱਖ ਸੜਕ 'ਤੇ ਚੈਕਿੰਗ ਕਰਦਿਆਂ ਰਾਹੁਲ ਕੋਲੋਂ 110 ਗ੍ਰਾਮ ਚਰਸ ਬਰਾਮਦ ਕੀਤੀ ਹੈ । ਦੂਜੇ ਕੇਸ ਵਿਚ ਪੁਲਸ ਨੇ ਸੈਕਟਰ-40 ਨਿਵਾਸੀ ਸਿਕੰਦਰ ਕੋਲੋਂ ਇਲਾਕੇ ਵਿਚ ਲਾਏ ਨਾਕੇ 'ਤੇ 12 ਨਸ਼ੇ ਵਾਲੇ ਇੰਜੈਕਸ਼ਨ ਬਰਾਮਦ ਕੀਤੇ ਹਨ । ਮਲੋਆ ਥਾਣਾ ਪੁਲਸ ਨੇ ਰਾਹੁਲ ਤੇ ਸੈਕਟਰ-11 ਥਾਣਾ ਪੁਲਸ ਨੇ ਸਿਕੰਦਰ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।