ਸ੍ਰੀ ਹਰਿਮੰਦਰ ਸਾਹਿਬ ’ਚ ਜ਼ਹਿਰੀਲਾ ਲੱਡੂ ਖੁਆ ਕੇ ਬਜ਼ੁਰਗ ਦੀ ਜਾਨ ਲੈਣ ਵਾਲੇ 2 ਗ੍ਰਿਫ਼ਤਾਰ

03/15/2021 1:55:00 AM

ਅੰਮ੍ਰਿਤਸਰ, (ਸੰਜੀਵ)- ਸ੍ਰੀ ਹਰਿਮੰਦਰ ਸਾਹਿਬ ’ਚ ਜ਼ਹਿਰੀਲਾ ਲੱਡੂ ਖੁਆ ਕੇ ਬਜ਼ੁਰਗ ਦੀ ਜਾਨ ਲੈਣ ਵਾਲੇ ਜ਼ਹਿਰ ਖੁਆਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ ਗੁਰਦਾਸ ਸਿੰਘ ਵਾਸੀ ਧਰਮਪੁਰਾ ਮੁਹੱਲਾ ਕਾਦੀਆਂ ਅਤੇ ਉਸਦੇ ਸਾਥੀ ਬਿੱਟੂ ਸਿੰਘ ਵਾਸੀ ਬਟਾਲਾ ਸ਼ਾਮਲ ਹਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਮ੍ਰਿਤਕ ਪਿਆਰਾ ਸਿੰਘ ਤੋਂ ਖੋਹੇ ਗਏ ਸੋਨੇ ਦੇ ਗਹਿਣੇ, ਮੋਬਾਇਲ ਫੋਨ, 68 ਗ੍ਰਾਮ ਜ਼ਹਿਰਲਾ ਪਾਊਡਰ, ਜ਼ਹਿਰਲਾ ਲੱਡੂ, ਇਕ ਚਾਕੂ ਅਤੇ ਕਟਰ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ।

ਇਹ ਵੀ ਪੜ੍ਹੋ:-  ਖਹਿਰਾ ਦੀ ਪੁਲਸ ਵਿਭਾਗ ਨੂੰ ਲਿਖਤੀ ਸ਼ਿਕਾਇਤ, ED ਅਫਸਰਾਂ ਖ਼ਿਲਾਫ਼ ਦਰਜ ਹੋਵੇ ਪਰਚਾ

ਕੀ ਸੀ ਮਾਮਲਾ? 
ਕਲਾਨੌਰ ਦੇ ਰਹਿਣ ਵਾਲਾ ਪਿਆਰਾ ਸਿੰਘ ਆਪਣੀ ਪਤਨੀ ਸੁਰਜੀਤ ਕੌਰ ਨਾਲ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਗਿਆ ਸੀ। ਪਿਆਰਾ ਸਿੰਘ ਵਾਟਰ ਸਪਲਾਈ ਵਿਭਾਗ ਵਿਚੋਂ ਸੇਵਾਮੁਕਤ ਹੋਏ ਸਨ, ਸ਼ਾਮ ਸਾਢੇ 6 ਵਜੇ ਦੋਵੇਂ ਪਤੀ-ਪਤਨੀ ਸ੍ਰੀ ਹਰਿਮੰਦਿਰ ਸਾਹਿਬ ਦੇ ਬਾਹਰ ਘੰਟਾ ਘਰ ਪਲਾਜ਼ੇ ਕੋਲ ਬੈਠੇ ਸਨ ਕਿ ਇੰਨ੍ਹੇ ’ਚ 2 ਨੌਜਵਾਨ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ, ਜਿਸ ਦੇ ਬਾਅਦ ਉਨ੍ਹਾਂ ਨੇ ਹੱਥ ’ਚ ਫੜੇ ਮਠਿਆਈ ਦੇ ਡੱਬੇ ਨੂੰ ਖੋਲ੍ਹਿਆ ਅਤੇ 2-3 ਲੱਡੂ ਪ੍ਰਸ਼ਾਦ ਕਹਿ ਕੇ ਉਨ੍ਹਾਂ ਨੂੰ ਖਾਣ ਲਈ ਦਿੱਤੇ। ਪਿਆਰਾ ਸਿੰਘ ਗੱਲ ਕਰਦੇ ਰਹੇ ਅਤੇ ਉਨ੍ਹਾਂ ਨੇ ਪੂਰਾ ਲੱਡੂ ਖਾ ਲਿਆ, ਜਿਸਦੇ ਬਾਅਦ ਉਹ ਪੇਸ਼ਾਬ ਲਈ ਚਲੇ ਗਏ। ਜਦੋਂ ਉਹ 10-15 ਮਿੰਟ ਦੇ ਬਾਅਦ ਵਾਪਸ ਆਏ ਤਾਂ ਆਪਣੀ ਪਤਨੀ ਨੂੰ ਕਹਿਣ ਲੱਗੇ ਕਿ ਉਨ੍ਹਾਂ ਨੂੰ ਬੇਚੈਨੀ ਹੋ ਰਹੀ ਹੈ ਅਤੇ ਦੇਖਦੇ ਹੀ ਦੇਖਦੇ ਹੀ ਬੇਹੋਸ਼ ਹੋ ਗਏ, ਜਿਸਦੇ ਬਾਅਦ ਉਨ੍ਹਾਂ ਨੂੰ ਉੱਥੇ ਖੜ੍ਹੇ ਸ਼ਰਧਾਲੂਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਦੋਂ ਤੱਕ ਉਨ੍ਹਾਂ ਦਾ ਇਲਾਜ ਹੋ ਪਾਉਂਦਾ ਪਿਆਰਾ ਸਿੰਘ ਦਮ ਤੋੜ ਗਏ ਸਨ।

ਇਹ ਵੀ ਪੜ੍ਹੋ:-  ਕੀ ਪੱਛਮੀ ਬੰਗਾਲ ਦੇ ਸਮੁੱਚੇ ਵੋਟਰ ਕਿਸਾਨ ਜਥੇਬੰਦੀਆਂ ਦੀ ਮੁਹਿੰਮ ਨੋ ਵੋਟ ਟੂ ਭਾਜਪਾਦਾ ਕਰਨਗੇ ਸਮਰਥਨ ?

ਏ. ਡੀ. ਸੀ. ਪੀ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਏ. ਸੀ. ਪੀ. ਪ੍ਰਵੇਸ਼ ਚੋਪੜਾ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੇ ਮੁਖਬਰਾਂ ਨੂੰ ਐਕਟਿਵ ਕੀਤਾ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਲਈ। ਪੁਲਸ ਟੀਮ ਨਾਲ ਛਾਪਾਮਾਰੀ ਕਰ ਕੇ ਜਹਿਰ ਖੁਆਣ ਵਾਲੇ ਗਿਰੋਹ ਦੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਜ਼ਹਿਰਲਾ ਪਾਊਡਰ, ਲੱਡੂ ਅਤੇ ਹੋਰ ਸਾਮਾਨ ਰਿਕਵਰ ਕੀਤਾ ਗਿਆ।

Bharat Thapa

This news is Content Editor Bharat Thapa