ਨਾਨਕੇ ਘਰ ਆਏ ਢਾਈ ਸਾਲ ਦੇ ਬੱਚੇ ਲਈ ਕਾਲ ਬਣ ਕੇ ਆਇਆ ਮੀਂਹ, ਵਾਪਰ ਗਿਆ ਦਰਦਨਾਕ ਭਾਣਾ

07/19/2022 12:24:44 PM

ਅਬੋਹਰ, 18 ਜੁਲਾਈ (ਜ. ਬ., ਸੁਨੀਲ) : ਸਾਉਣ ਦੇ ਮਹੀਨੇ ’ਚ ਥਾਂ-ਥਾਂ ’ਤੇ ਤੇਜ਼ ਮੀਂਹ ਆਮ ਲੋਕਾਂ ਲਈ ਆਫ਼ਤ ਬਣ ਕੇ ਪੈ ਰਹੀ ਹੈ। ਇਸ ਕਾਰਨ ਕੰਧ ਡਿੱਗਣ ਨਾਲ ਢਾਈ ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਹਲਕਾ ਬੱਲੂਆਣਾ ਦੇ ਪਿੰਡ ਸ਼ੇਰਗੜ੍ਹ ’ਚ ਆਪਣੇ ਨਾਨਕੇ ਘਰ ਆਏ ਢਾਈ ਸਾਲ ਦੇ ਬੱਚੇ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਦੂਜੇ ਬੱਚਿਆਂ ਨਾਲ ਖੇਡ ਰਿਹਾ ਸੀ।

ਇਹ ਵੀ ਪੜ੍ਹੋ- ਪਟਿਆਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਲੜ ਉਮਰ ਦਾ ਮੁੰਡਾ, ਕਰਤੂਤ ਸੁਣ ਉੱਡਣਗੇ ਹੋਸ਼

ਫਾਜ਼ਿਲਕਾ ਦੇ ਪਿੰਡ ਸਰੇਸ਼ਵਾਲਾ ਵਾਸੀ ਸੰਦੀਪ ਕੁਮਾਰ ਅਤੇ ਪੰਮੂ ਬਾਈ ਦਾ ਢਾਈ ਸਾਲ ਦਾ ਸਿੱਧੂ ਨਾਮ ਦਾ ਬੱਚਾ ਆਪਣੀ ਮਾਂ ਨਾਲ ਪਿੰਡ ਸ਼ੇਰਗੜ੍ਹ ਵਿਖੇ ਆਪਣੇ ਨਾਨਕੇ ਆਏ ਹੋਇਆ ਸੀ। ਮੀਂਹ ਕਾਰਨ ਖੂਈ ਦੀ ਕੰਧ ਡਿੱਗ ਗਈ, ਜਿਸ ਕਾਰਨ ਨੇਡ਼ੇ ਖੇਡ ਰਿਹਾ ਸਿੰਧੂ ਕੰਧ ਦੀ ਲਪੇਟ ’ਚ ਆ ਗਿਆ ਅਤੇ ਕੰਧ ਹੇਠਾਂ ਦੱਬਣ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ : ਕੋਠੀ ਮਾਲਕ ਦੇ ਘਰ 14 ਸਾਲਾ ਕੁੜੀ ਦੀ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼, ਭੜਕ ਉੱਠੇ ਲੋਕ (ਤਸਵੀਰਾਂ)

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha