ਲੁੱਟ-ਖੋਹ ਤੇ ਚੋਰੀ ਦੇ ਮਾਮਲਿਆਂ ''ਚ ਲੋੜੀਂਦੇ 2 ਮੁਲਜ਼ਮ ਗ੍ਰਿਫਤਾਰ

03/26/2018 6:59:32 AM

ਅੰਮ੍ਰਿਤਸਰ,  (ਅਰੁਣ)-  ਸਿਵਲ ਲਾਈਨ ਥਾਣੇ ਦੀ ਪੁਲਸ ਨੇ ਲੁੱਟ-ਖੋਹ ਤੇ ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ ਖੋਹੇ ਗਏ ਮੋਬਾਇਲ ਤੇ ਕਾਰਾਂ 'ਚੋਂ ਚੋਰੀ ਕੀਤੀਆਂ 2 ਬੈਟਰੀਆਂ ਬਰਾਮਦ ਹੋਈਆਂ ਹਨ। ਥਾਣਾ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਸਿਵਲ ਲਾਈਨ ਥਾਣੇ ਵਿਖੇ ਦਰਜ ਮਾਮਲੇ 'ਚ ਲੋੜੀਂਦੇ ਮੁਲਜ਼ਮ ਨਵਨੀਤ ਕੁਮਾਰ ਸੋਨੂੰ ਵਾਸੀ ਖੰਡਵਾਲਾ ਨੂੰ ਗ੍ਰਿਫਤਾਰ ਕਰ ਕੇ 3 ਮੋਬਾਇਲ ਪੁਲਸ ਨੇ ਬਰਾਮਦ ਕੀਤੇ, ਜਦਕਿ ਵਾਰਦਾਤਾਂ ਵਿਚ ਸ਼ਾਮਲ ਉਸ ਦੇ ਇਕ ਹੋਰ ਸਾਥੀ ਰੁਪਿੰਦਰ ਪੁੱਤਰ ਦਵਿੰਦਰਪਾਲ ਵਾਸੀ ਵਿਕਾਸ ਨਗਰ ਖੰਡਵਾਲਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਪੁਲਸ ਪਾਰਟੀ ਨੇ ਇਕ ਬੈਟਰੀ ਚੋਰ ਨੂੰ ਕਾਬੂ ਕੀਤਾ। ਗ੍ਰਿਫਤਾਰ ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਜਾਣੀਆ ਦੇ ਕਬਜ਼ੇ 'ਚੋਂ ਕਾਰਾਂ 'ਚੋਂ ਚੋਰੀ ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।