ਹਰੀਕੇ ਹਥਾੜ ਦੇ ਧੁੱਸੀ ਬੰਨ੍ਹ ’ਚ ਪਾੜ ਪੈਣ ਨਾਲ 19 ਪਿੰਡ ਡੁੱਬੇ, ਦਰਜਨਾਂ ’ਤੇ ਮੰਡਰਾਇਆ ਵੱਡਾ ਖ਼ਤਰਾ

08/20/2023 6:40:09 PM

ਹਰੀਕੇ ਪੱਤਣ (ਲਵਲੀ) : ਬੀਤੇ ਦਿਨੀਂ ਇਕ ਵਜੇ ਦੇ ਕਰੀਬ ਹਰੀਕੇ ਹਥਾੜ ਖੇਤਰ ਪਿੰਡ ਘੜੁੰਮ ਅਤੇ ਸਭਰਾ ਦੀ ਹੱਦ ਵਿਚਕਾਰ ਧੁੰਸੀ ਬੰਨ੍ਹ ਨੂੰ ਅਚਨਚੇਤ ਪਾੜ ਪੈਣ ਕਾਰਨ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਸੀ। ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਘਰ, ਕੋਠੀਆਂ ਇਸ ਪਾਣੀ ਦੀ ਲਪੇਟ ਵਿਚ ਆ ਚੁੱਕੇ ਸਨ ਲੋਕ ਆਪਣੇ ਘਰਾਂ ਵਿਚੋਂ ਸਮਾਨ ਕੱਢ ਕੇ ਉੱਚੀਆਂ ਸੁਰੱਖਿਅਤ ਥਾਵਾਂ ’ਤੇ ਪਹੁੰਚੇ ਅਤੇ ਕੁੱਝ ਲੋਕਾਂ ਵੱਲੋ ਸਮਾਨ ਘਰਾਂ ਦੀਆਂ ਛੱਤਾਂ ਉੱਪਰ ਰੱਖਿਆ ਹੋਇਆ ਹੈ ਅਤੇ ਕਈ ਹੜ੍ਹ ਪੀੜਤ ਪਰਿਵਾਰ ਹਰੀਕੇ ਹਾਈਵੇ ਸੜਕ ਦੇ ਕਿਨਾਰੇ ਸੁੱਤੇ ਦੇਖੇ ਗਏ। ਅੱਜ ਜਦੋਂ ਧੁੱਸੀ ਬੰਨ੍ਹ ਦੇ ਪਏ ਪਾੜ ਨੂੰ ਪੂਰਨ ਲਈ ਡਰੇਨੇਜ ਵਿਭਾਗ ਵੱਲੋਂ ਕੰਮ ਸ਼ੁਰੂ ਕੀਤਾ ਗਿਆ, ਇਸ ਕੰਮ ਦੌਰਾਨ ਇਕ ਟਿੱਪਰ ਮਿੱਟੀ ਲੈ ਕੇ ਆ ਰਿਹਾ ਸੀ ਅਤੇ ਧੁੱਸੀ ਬੰਨ੍ਹ ਦੇ ਪਾਣੀ ਵਿਚ ਟਿੱਪਰ ਪਲਟ ਗਿਆ। ਇਸ ਹਾਦਸੇ ਦੌਰਾਨ ਟਿੱਪਰ ਡਰਾਈਵਰ ਵਾਲ-ਵਾਲ ਬਚ ਗਿਆ ਹੈ। 

ਇਹ ਵੀ ਪੜ੍ਹੋ : ਜ਼ਮੀਨ ਵੇਚ ਕੇ ਕੈਨੇਡਾ ਭੇਜੀ ਨੌਜਵਾਨ ਧੀ ਦੀ ਘਰ ਆਈ ਲਾਸ਼, ਦੇਖ ਪਰਿਵਾਰ ’ਚ ਪਿਆ ਚੀਕ-ਚਿਹਾੜਾ

ਧੁੰਸੀ ਬੰਨ੍ਹ ਵਿਚ ਪਾੜ ਪੈਣ ਨਾਲ ਪਾਣੀ ਹੁਣ ਤੱਕ 19 ਪਿੰਡਾਂ ਨੂੰ ਮਾਰ ਕਰ ਚੁੱਕਾ ਹੈ ਜਿਨ੍ਹਾਂ ਵਿਚ ਪਿੰਡ ਕੋਟਬੁੱਢਾ, ਕੁੱਤੀਵਾਲਾ, ਸਭਰਾ, ਘੰੜ੍ਹਮ, ਘੁੱਲੇਵਾਲਾ, ਭੂਰਾ ਹਥਾੜ, ਗਦਾਈਕੇ, ਜਲੋਕੇ, ਭਊਵਾਲ, ਬੰਗਲਾ ਰਾਏ, ਕਾਲੇਕੇ ਉਤਾੜ, ਸਫਾ ਸਿੰਘ ਵਾਲਾ, ਕੋਟ ਨੌ ਆਬਾਦ, ਤਲਵੰਡੀ ਸੋਭਾ ਸਿੰਘ, ਮਾਣੇਕੇ ਜੰਡ, ਬਹਾਦਰ ਨਗਰ, ਜੋਧ ਸਿੰਘ ਵਾਲਾ, ਝੂੱਗੀਆਂ ਕਾਲੂ, ਬੂਹ ਆਦਿ ਪਿੰਡ ਹਨ ਜਦ ਕਿ ਅੱਗੇ ਹੋਰ ਦਰਜਨਾਂ ਪਿੰਡਾਂ ਵਿਚ ਪਾਣੀ ਮਾਰ ਕਰੇਗਾ। ਇਸ ਸੰਬੰਧੀ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਧੁੰਸੀ ਬੰਨ੍ਹ ਵਿਚ ਪਏ ਪਾੜ ਜਲਦੀ ਤੋਂ ਜਲਦੀ ਪੂਰਿਆ ਜਾਵੇ ਤਾਂ ਜੋ ਹੋਰ ਪਿੰਡਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੰਜਾਬ ਪੁਲਸ ਦੇ ਹਾਈਟੈੱਕ ਨਾਕੇ, 40 ਐੱਫ. ਆਈ. ਆਰ. ਦਰਜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh