ਸਕੂਲ ਆਫ ਐਮੀਨੈਂਸ ਦੇ 18 ਵਿਦਿਆਰਥੀ PSLV-C 56 ਦੀ ਲਾਂਚਿੰਗ ਦੇ ਬਣੇ ਗਵਾਹ : ਹਰਜੋਤ ਬੈਂਸ

07/31/2023 1:44:39 AM

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ਼ ਐਮੀਨੈਂਸ ਦੇ 18 ਵਿਦਿਆਰਥੀ ਅੱਜ ਸ਼੍ਰੀਹਰੀਕੋਟਾ ਵਿਖੇ ਪੀ. ਐੱਸ. ਐੱਲ. ਵੀ.-ਸੀ 56 ਦੀ ਲਾਂਚਿੰਗ ਦੇ ਗਵਾਹ ਬਣੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਡੀ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਅਤੇ ਅਧਿਆਪਕ ਨੂੰ ਉੱਤਮ ਤਕਨੀਕ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਵੱਖ- ਵੱਖ ਸਿੱਖਿਆ ਸੰਸਥਾਵਾਂ, ਉਦਯੋਗਿਕ ਇਕਾਈਆਂ ਅਤੇ ਇਸਰੋ ਵਰਗੀਆਂ ਸੰਸਥਾਵਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜਿੰਨੇ ਵੀ ਇਸਰੋ ਵੱਲੋਂ ਸੈਟੇਲਾਈਟ ਲਾਂਚ ਕੀਤੇ ਜਾਣਗੇ। ਉਨ੍ਹਾਂ ਸਾਰਿਆਂ ਦੀ ਲਾਂਚਿੰਗ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ : ਸ਼ਰਾਬੀ ਦਾ ਕਾਰਨਾਮਾ, ਰਾਤੋ-ਰਾਤ PRTC ਦੀ ਬੱਸ ਹੀ ਕਰ ਲਈ ਚੋਰੀ, ਅਗਲੇ ਦਿਨ ਬੱਸ ਸਣੇ ਖਤਾਨਾਂ ’ਚੋਂ ਮਿਲਿਆ

Manoj

This news is Content Editor Manoj