17 ਆਰ. ਪੀ. ਐਫ. ਜਵਾਨ ਕੋਰੋਨਾ ਪਾਜ਼ੇਟਿਵ

05/14/2020 9:31:02 PM

ਲੁਧਿਆਣਾ,(ਸਹਿਗਲ) : ਦਿੱਲੀ ਤੋਂ ਸ਼੍ਰਮਿਕ ਟਰੇਨ ਦੇ ਨਾਲ ਸਪੈਸ਼ਲ ਡਿਊਟੀ 'ਤੇ ਆਏ ਆਰ. ਪੀ. ਐਫ. ਦੇ ਜਵਾਨ, ਜਿਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਸੀ 'ਚੋਂ  17 ਦੇ ਕੋਰੋਨਾ ਟੈਸਟ ਪਾਜ਼ੇਟਿਵ ਆਏ ਹਨ। ਇਸ ਤੋਂ ਪਹਿਲਾਂ ਦੋ ਆਰ. ਪੀ. ਐਫ. ਜਵਾਨਾਂ ਦੇ ਟੈਸਟ ਪਾਜ਼ੇਟਿਵ ਆ ਜਾਣ ਤੋਂ ਬਾਅਦ 60 ਦੇ ਕਰੀਬ ਆਰ. ਪੀ. ਐਫ. ਜਵਾਨਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਸੀ। ਅੱਜ ਇਨ੍ਹਾਂ 'ਚੋਂ 17 ਜਵਾਨਾਂ ਦੇ ਟੈਸਟ ਪਾਜ਼ੇਟਿਵ  ਆ ਜਾਣ ਦੇ ਬਾਅਦ ਰੇਲ ਵਿਭਾਗ 'ਚ ਹੜਕੰਪ ਦੀ ਸਥਿਤੀ ਬਣ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 55 ਆਰ. ਪੀ. ਐਫ. ਜਵਾਨਾਂ ਦੇ ਸੈਂਪਲ ਕੱਲ ਜਾਂਚ ਲਈ ਪਟਿਆਲਾ ਸਥਿਤ ਲੈਬ 'ਚ ਭੇਜੇ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਆਉਣ 'ਤੇ ਪਤਾ ਲੱਗਿਆ ਕਿ 17 ਜਵਾਨਾਂ ਦੇ ਟੈਸਟ ਪਾਜ਼ੇਟਿਵ ਹਨ, ਜਦਕਿ 28 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 10 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਗਈ ਹੈ
ਪਾਜ਼ੇਟਿਵ ਮਰੀਜ਼ ਹਸਪਤਾਲ 'ਚ ਸ਼ਿਫਟ
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਨੂੰ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਜਦਕਿ ਜਿਨ੍ਹਾਂ ਮਰੀਜ਼ਾਂ 'ਚ ਮਾਈਲਡ ਸਿੰਪਟਮ ਪਾਏ ਜਾ ਰਹੇ ਹਨ ਉਨ੍ਹਾਂ ਨੂੰ ਮੋਰੀਟੋਰੀਅਸ ਸਕੂਲ 'ਚ ਬਣੇ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਜਾ ਰਿਹਾ ਹੈ। ਜਦਕਿ ਜਿਨ੍ਹਾਂ ਮਰੀਜ਼ਾਂ ਦੀ ਹਾਲਤ ਆਮ ਦਿਖਾਈ ਦੇ ਰਹੀ ਹੈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੌਸਟਲ ਨੰਬਰ 11 'ਚ ਬਣੇ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਜਾਵੇਗਾ।

Deepak Kumar

This news is Content Editor Deepak Kumar