ATM ''ਚੋਂ ਪੈਸੇ ਕਢਵਾਉਣ ਮੌਕੇ ਵਰਤੋ ਸਾਵਧਾਨੀ, ਤੁਹਾਡੇ ਨਾਲ ਵੀ ਹੋ ਸਕਦਾ ਹੈ ਕੁਝ ਅਜਿਹਾ

05/19/2023 6:36:36 PM

ਜਲੰਧਰ (ਵਰੁਣ)-15 ਮਈ ਨੂੰ ਮਕਸੂਦਾਂ ਸਬਜ਼ੀ ਮੰਡੀ ਨੇੜੇ ਇਕ ਪ੍ਰਵਾਸੀ ਦਾ ਏ. ਟੀ. ਐੱਮ. ਬਦਲਣ ਵਾਲੇ ਨੌਸਰਬਾਜ਼ਾਂ ਨੇ 2 ਵੱਖ-ਵੱਖ ਦੁਕਾਨਾਂ ਤੋਂ 15 ਹਜ਼ਾਰ ਰੁਪਏ ਦੀ ਖ਼ਰੀਦ ਕੀਤੀ, ਜਦਕਿ ਏ. ਟੀ. ਐੱਮ. ’ਚੋਂ 19 ਹਜ਼ਾਰ ਰੁਪਏ ਦੀ ਨਕਦੀ ਵੀ ਕਢਵਾ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪ੍ਰਵਾਸੀ ਬੈਂਕ ਤੋਂ ਆਪਣੇ ਖ਼ਾਤੇ ਦੀ ਸਟੇਟਮੈਂਟ ਲੈ ਕੇ ਥਾਣਾ 1 ਦੇ ਏ. ਐੱਸ. ਆਈ. ਕੋਲ ਪਹੁੰਚਿਆ ਤਾਂ ਉਸ ਨੇ ਆਪਣੇ ਕੋਲ ਸਮਾਂ ਨਾ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਉਹ ਖ਼ੁਦ ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਉਸ ਨੂੰ ਸੌਂਪ ਦੇਣ। ਮਿੰਨਤਾਂ-ਤਰਲੇ ਕਰਨ ਮਗਰੋਂ ਪ੍ਰਵਾਸੀ ਨੇ ਨੌਸਰਬਾਜ਼ਾਂ ਦੀ ਫੁਟੇਜ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ - ਕਰਨਾਟਕ ਪਿੱਛੋਂ ਇਸ ਸਾਲ 5 ਹੋਰ ਸੂਬਿਆਂ ਦੀਆਂ ਚੋਣਾਂ ’ਚ ਹੋਵੇਗੀ ਭਾਜਪਾ ਦੀ ਅਗਨੀ ਪ੍ਰੀਖਿਆ

15 ਮਈ ਨੂੰ ਸ਼ੰਭੂ ਗੁਪਤਾ ਵਾਸੀ ਸ਼ਿਵ ਨਗਰ ਨਾਗਰਾ ਪੈਸੇ ਕਢਵਾਉਣ ਲਈ ਮਕਸੂਦਾਂ ਸਬਜ਼ੀ ਮੰਡੀ ਨੇੜੇ ਇਕ ਏ. ਟੀ. ਐੱਮ. ’ਚ ਗਿਆ ਸੀ। ਉਸ ਨੂੰ ਪੈਸੇ ਕਢਵਾਉਣ ਦਾ ਤਰੀਕਾ ਨਹੀਂ ਪਤਾ ਸੀ, ਜਿਸ ਕਾਰਨ ਉਸ ਨੇ ਨੇੜੇ ਖੜ੍ਹੇ ਨੌਜਵਾਨਾਂ ਤੋਂ ਮਦਦ ਮੰਗੀ, ਜਿਵੇਂ ਹੀ ਸ਼ੰਭੂ ਨੇ ਪੈਸੇ ਕਢਵਾਏ ਨੌਸਰਬਾਜ਼ਾਂ ਨੇ ਪਹਿਲਾਂ ਹੀ ਪਾਸਵਰਡ ਵੇਖ ਲਿਆ ਸੀ, ਜਿਵੇਂ ਹੀ ਸ਼ੰਭੂ ਜਾਣ ਲੱਗਾ ਤਾਂ ਉਸ ਨੂੰ ਬਹਾਨਾ ਬਣਾ ਕੇ ਵਾਪਸ ਬੁਲਾ ਲਿਆ ਅਤੇ ਕਾਰਡ ਦੋਬਾਰਾ ਮਸ਼ੀਨ ’ਚ ਪਾਉਣ ਲਈ ਕਿਹਾ। ਸ਼ੰਭੂ ਨੇ ਵੀ ਅਜਿਹਾ ਹੀ ਕੀਤਾ ਪਰ ਨੌਸਰਬਾਜ਼ਾਂ ਨੇ ਸ਼ੰਭੂ ਨੂੰ ਉਸ ਦੇ ਏ. ਟੀ. ਐੱਮ. ਦੀ ਬਜਾਏ ਉਸੇ ਬੈਂਕ ਦਾ ਇਕ ਹੋਰ ਏ. ਟੀ. ਐੱਮ. ਦੇ ਦਿੱਤਾ। ਉਸੇ ਦਿਨ ਮੁਲਜ਼ਮਾਂ ਨੇ ਜੇਲ੍ਹ ਚੌਂਕ ਸਥਿਤ ਰੈਡੀਮੇਡ ਦੀ ਦੁਕਾਨ ਤੋਂ 15 ਹਜ਼ਾਰ ਰੁਪਏ ਦੇ ਕੱਪੜੇ ਖ਼ਰੀਦੇ ਅਤੇ ਫਿਰ ਮਲਹੋਤਰਾ ਫੁੱਟਵੀਅਰ ਤੋਂ ਜੁੱਤੀ ਖ਼ਰੀਦ ਕੇ ਸ਼ੰਭੂ ਦਾ ਏ. ਟੀ. ਐੱਮ. ਸਵੈਪ ਕੀਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪਹਿਲਾਂ ਕਬੀਰ ਨਗਰ ਸਥਿਤ ਏ. ਟੀ. ਐੱਮ. ਤੋਂ 9,000 ਰੁਪਏ ਅਤੇ ਫਿਰ 10,000 ਰੁਪਏ ਕਢਵਾ ਲਏ। ਸਮੇਂ ’ਤੇ ਸ਼ੰਭੂ ਨੇ ਆਪਣਾ ਏ. ਟੀ. ਐੱਮ. ਕਾਰਡ ਬਲਾਕ ਕਰਵਾ ਦਿੱਤਾ ਪਰ ਦੋਸ਼ੀ ਖ਼ਾਤੇ ’ਚੋਂ ਹੋਰ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਸ਼ੰਭੂ ਨੇ ਦੱਸਿਆ ਕਿ ਉਸ ਨੇ ਥਾਣਾ 1 ਦੇ ਇਕ ਏ. ਐੱਸ. ਆਈ. ਨੂੰ ਉਸ ਦੇ ਬੈਂਕ ਦੀ ਸਟੇਟਮੈਂਟ ਦਿੱਤੀ ਸੀ ਪਰ ਏ. ਐੱਸ. ਆਈ. ਨੇ ਇਹ ਕਹਿ ਕੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਕੋਲ ਸਮਾਂ ਨਹੀਂ ਹੈ। ਉਸ ਨੇ ਕਿਸੇ ਤਰ੍ਹਾਂ ਦੁਕਾਨਦਾਰਾਂ ਦੀ ਮਿੰਨਤ ਕਰਕੇ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤੀ ਅਤੇ ਥਾਣਾ ਇਕ ਦੇ ਹਵਾਲੇ ਕਰ ਦਿੱਤੀ। ਸ਼ੰਭੂ ਦੀ ਮਦਦ ਕਰਦੇ ਹੋਏ ਜੇਲ੍ਹ ਚੌਂਕ ਸਥਿਤ ਰੇਡੀਮੇਡ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਨੌਸਰਬਾਜ਼ ਦੇ ਕੈਮਰਿਆਂ ਦੀ ਫੁਟੇਜ ਦਿੱਤੀ। ਸ਼ੋਅਰੂਮ ’ਚ 3 ਨੌਸਰਬਾਜ਼ ਖ਼ਰੀਦਦਾਰੀ ਕਰਨ ਲਈ ਆਏ, ਜਿਨ੍ਹਾਂ ’ਚੋਂ ਇਕ ਦਾ ਚਿਹਰਾ ਤਾਂ ਵਿਖਾਈ ਦੇ ਰਿਹਾ ਹੈ ਪਰ 2 ਨੌਜਵਾਨਾਂ ਨੇ ਮਾਸਕ ਪਾਏ ਹੋਏ ਸਨ। ਫੁਟੇਜ ਥਾਣਾ 1 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਪੜ੍ਹਾਈ ਦੇ ਨਾਲ-ਨਾਲ ਕਰੋ ਕਮਾਈ, 12 ਹਜ਼ਾਰ ਰੁਪਏ ਤੱਕ ਮਿਲੇਗਾ ਪ੍ਰਤੀ ਮਹੀਨਾ ਵਜ਼ੀਫਾ, ਜਾਣੋ ਕਿਵੇਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri