ਖੰਨਾ ਪੁਲਸ ਨੇ 15 ਥਾਣੇਦਾਰਾਂ ਨੂੰ ਦਿੱਤੀ ਤਰੱਕੀ, ਬਣਾਇਆ ਸਬ ਇੰਸਪੈਕਟਰ

09/15/2018 1:44:03 PM

ਖੰਨਾ (ਬਿਪਨ) : ਖੰਨਾ ਪੁਲਸ ਵੱਲੋਂ ਅੱਜ 15 ਥਾਣੇਦਾਰਾਂ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ। ਐੱਸ. ਐੱਸ. ਪੀ. ਖੰਨਾ ਧੁਰਵ ਦਈਆ, ਐਸ. ਪੀ. ਬਲਵਿੰਦਰ ਭੀਖੀ ਅਤੇ ਡੀ. ਐੱਸ. ਪੀ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੋ ਪੁਲਸ ਮੁਲਾਜ਼ਮ 30 ਸਾਲ ਦੀ ਸੇਵਾ ਇਮਾਨਦਾਰੀ ਨਾਲ ਪੂਰੀ ਕਰ ਚੁੱਕੇ ਹਨ। ਉਨ੍ਹਾਂ ਦੇ ਮੋਢਿਆਂ 'ਤੇ ਸਟਾਰ ਲਾ ਕੇ ਅੱਜ ਲੋਕਲ ਰੈਂਕ ਦੇ ਕੇ ਸਬ ਇੰਸਪੈਕਟਰ ਬਣਾ ਦਿੱਤਾ ਹੈ। ਤਰੱਕੀ ਮਿਲਣ ਵਾਲਿਆਂ 'ਚ  ਬਲਦੇਵ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ, ਲਾਭ ਸਿੰਘ, ਤੇਜਾ ਸਿੰਘ, ਜੈ ਸਿੰਘ, ਬਲਵਿੰਦਰ ਸਿੰਘ, ਪਾਲ ਸਿੰਘ, ਸੰਤੋਖ ਸਿੰਘ, ਨਸ਼ਤਰ ਸਿੰਘ, ਹਰਪਾਲ ਸਿੰਘ, ਬੇਅੰਤ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ ਅਤੇ ਜਸਵਿੰਦਰ ਸਿੰਘ ਸ਼ਾਮਲ ਹਨ।