ਜਗਰਾਓ ''ਚ 14 ਸਾਲਾ ਬੱਚਾ ਅਗਵਾ, ਮੰਗੀ ਵੱਡੀ ਫਿਰੌਤੀ

07/01/2019 9:37:48 PM

ਜਗਰਾਓ (ਮਾਲਵਾ)-ਪਿੰਡ ਮਲਕ ਤੋਂ ਭੇਤਭਰੀ ਹਾਲਤ 'ਚ ਇਕ ਬੱਚੇ ਨੂੰ ਅਣਪਛਾਤੇ ਵਿਅਕਤੀ ਵਲੋਂ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦਾ ਕਰੀਬ 14 ਸਾਲਾ ਬੱਚਾ ਰਾਤ ਸਮੇਂ ਆਪਣੇ ਦੋਸਤਾਂ ਨਾਲ ਪਿੰਡ 'ਚ ਹੀ ਸੀ ਪਰ ਜਦੋਂ ਦੇਰ ਰਾਤ ਤੱਕ ਘਰ ਨਾ ਪੁੱਜਾ ਤਾਂ ਉਸਦੀ ਉਡੀਕ ਕਰਦੇ ਮਾਪਿਆਂ ਨੂੰ ਪਤਾ ਲੱਗਾ ਕਿ ਉਸਨੂੰ ਕਿਸੇ ਅਗਿਆਤ ਵਿਅਕਤੀ ਨੇ ਅਗਵਾ ਕਰ ਲਿਆ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਦੇਰ ਰਾਤ ਤੋਂ ਹੀ ਜਗਰਾਓਂ ਪੁਲਸ ਵਲੋਂ ਉਕਤ ਅਗਵਾ ਕੀਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਵਾ ਕੀਤੇ ਗਏ ਬੱਚੇ ਸਬੰਧੀ ਅਗਵਾਕਾਰਾਂ ਵਲੋਂ ਬੱਚੇ ਦੇ ਮਾਪਿਆਂ ਕੋਲੋਂ ਭਾਰੀ ਰਕਮ ਦੀ ਮੰਗ ਕੀਤੀ ਗਈ ਹੈ। ਭਾਵੇਂ ਕਿ ਪੁਲਸ ਵਲੋਂ ਫਿਰੌਤੀ ਮੰਗੇ ਜਾਣ ਦੀ ਗੱਲ ਨਹੀਂ ਕਬੂਲੀ ਜਾ ਰਹੀ ਹੈ ਪਰ ਹਲਕੇ ਜਗਰਾਓਂ 'ਚ ਇਸ ਗੱਲ ਦੀ ਖੂਬ ਚਰਚਾ ਪਾਈ ਜਾ ਰਹੀ ਹੈ ਅਤੇ ਸਾਰਾ ਪੁਲਸ ਮਹਿਕਮਾ ਇਲਾਕੇ 'ਚ ਅਗਵਾ ਦੀ ਘਟਨਾ ਨੂੰ ਲੈ ਕੇ ਪੱਬਾਂ ਭਾਰ ਹੋਇਆ ਪਿਆ ਹੈ। ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੱਚਾ ਮਾਂ-ਬਾਪ ਦਾ ਇਕਲੌਤਾ ਪੁੱਤਰ ਹੈ ਅਤੇ ਸੈਕਰਟ ਹਾਰਟ ਸਕੂਲ ਦਾ ਵਿਦਿਆਰਥੀ ਹੈ ਅਤੇ 7ਵੀਂ ਜਮਾਤ 'ਚ ਪੜ੍ਹਦਾ ਹੈ।

Karan Kumar

This news is Content Editor Karan Kumar