ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 8ਵੀਂ ਬਰਸੀ ਮੌਕੇ 7 ਸੂਬਿਆਂ ’ਚ ਲੱਗੇ 134 ਮੈਡੀਕਲ ਕੈਂਪ, 28 ਹਜ਼ਾਰ ਮਰੀਜ਼ਾਂ ਨੇ ਲਿਆ ਸ

07/08/2023 12:06:53 PM

ਜਲੰਧਰ- ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਦੀ ਸਵ. ਧਰਮ ਪਤਨੀ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 8ਵੀਂ ਬਰਸੀ ਦੇ ਮੌਕੇ ’ਤੇ ਉੱਤਰ ਭਾਰਤ ਦੇ 7 ਪ੍ਰਮੁੱਖ ਸੂਬਿਆਂ ’ਚ ਲਗਾਏ ਗਏ 135 ਮੈਡੀਕਲ ਕੈਂਪਾਂ ਅਤੇ ਆਈ ਚੈੱਕਅਪ ਕੈਂਪਾਂ ਦੌਰਾਨ 28000 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਕਈ ਕੈਂਪਾਂ ’ਚ ਮਰੀਜ਼ਾਂ ਨੂੰ ਮੁਫ਼ਤ ’ਚ ਦਵਾਈਆਂ ਵੀ ਦਿੱਤੀਆਂ ਗਈਆਂ।  ਇਸ ਦੌਰਾਨ ਸਭ ਤੋਂ ਵੱਧ 46 ਕੈਂਪ ਉੱਤਰ ਪ੍ਰਦੇਸ਼ ’ਚ ਲਗਾਏ ਗਏ, ਜਿੱਥੇ 5239 ਮਰੀਜ਼ਾਂ ਦੀ ਜਾਂਚ ਹੋਈ ਜਦਕਿ ਪੰਜਾਬ ’ਚ 43 ਕੈਂਪਾਂ ’ਚ 11859, ਹਰਿਆਣਾ ’ਚ 20 ਕੈਂਪਾਂ ’ਚ 5997 ਅਤੇ ਹਿਮਾਚਲ ’ਚ 13 ਕੈਂਪਾਂ ’ਚ 2796, ਬਿਹਾਰ ’ਚ 3 ਕੈਂਪਾਂ ’ਚ 410, ਉੱਤਰਾਖੰਡ ’ਚ 46 ਕੈਂਪਾਂ ’ਚ 5239 ਅਤੇ ਜੰਮੂ-ਕਸ਼ਮੀਰ ’ਚ 850 ਮਰੀਜ਼ਾਂ ਦੀ ਮੁਫਤ ਜਾਂਚ ਹੋਈ। ਇਨ੍ਹਾਂ ਮੈਡੀਕਲ ਕੈਂਪਾਂ ਦੌਰਾਨ ਆਯੋਜਕਾਂ ਤੋਂ ਇਲਾਵਾ ਡਾਕਟਰਾਂ ਅਤੇ ਸਾਰੇ ਮੈਡੀਕਲ ਸਟਾਫ਼ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਮਰੀਜ਼ਾਂ ਦੀ ਜਾਂਚ ਕੀਤੀ। ਕਈ ਸ਼ਹਿਰਾਂ ’ਚ ਮਰੀਜ਼ਾਂ ਦੇ ਬਲੱਡ ਸੈਂਪਲ ਜਾਂਚ ਲਈ ਲੈਬੋਰਟਰੀ ’ਚ ਵੀ ਭੇਜੇ ਗਏ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ

ਹੁਣ ਤੱਕ ਮੈਡੀਕਲ ਕੈਂਪਾਂ ’ਚ 1 ਲੱਖ 8 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਲਾਭ
ਪੰਜਾਬ ਕੇਸਰੀ ਗਰੁੱਪ ਵੱਲੋਂ ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ’ਚ ਮੈਡੀਕਲ ਕੈਂਪ ਲਾਉਣ ਦਾ ਸਿਲਸਿਲਾ 2017 ’ਚ ਸ਼ੁਰੂ ਕੀਤਾ ਗਿਆ ਸੀ ਅਤੇ ਪਹਿਲੇ ਸਾਲ ਸਿਰਫ਼ ਪੰਜਾਬ ’ਚ ਹੀ ਮੈਡੀਕਲ ਕੈਂਪ ਲਾਏ ਗਏ ਸਨ, ਇਨ੍ਹਾਂ ਕੈਂਪਾਂ ’ਚ 2783 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦੋਂ ਕਿ 2018 ’ਚ ਮੈਡੀਕਲ ਕੈਂਪਾਂ ਦਾ ਘੇਰਾ ਹੋਰ ਸੂਬਿਆਂ ’ਚ ਵੀ ਵਧਾਇਆ ਗਿਆ ਅਤੇ 2018 ’ਚ ਕੁੱਲ 29119 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦੋਂ ਕਿ 2019 ’ਚ 22173 ਮਰੀਜ਼ਾਂ ਦੀ ਜਾਂਚ ਹੋਈ। ਇਸ ਦਰਮਿਆਨ ਕੋਰੋਨਾ ਮਹਾਮਾਰੀ ਕਾਰਨ 2020 ਅਤੇ 2021 ’ਚ ਮੈਡਕੀਲ ਕੈਂਪ ਨਹੀਂ ਲਾਏ ਜਾ ਸਕੇ, ਜਦਕਿ 2022 ’ਚ 26763 ਅਤੇ ਇਸ ਸਾਲ 27711 ਮਰੀਜ਼ਾਂ ਦੀ ਜਾਂਚ ਹੋਈ ਹੈ। ਕੁਲ ਮਿਲਾ ਕੇ ਹੁਣ ਤੱਕ 5 ਸਾਲਾਂ ’ਚ ਆਯੋਜਿਤ ਮੈਡੀਕਲ ਕੈਂਪਾਂ ’ਚ 108549 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਸ਼੍ਰੀਮਤੀ ਸਵਦੇਸ਼ ਚੋਪੜਾ ਨੇ ਆਪਣਾ ਪੂਰਾ ਜੀਵਨ ਧਾਰਮਿਕ ਅਤੇ ਸਮਾਜਿਕ ਖੇਤਰ ’ਚ ਕੰਮ ਕਰਦੇ ਹੋਏ ਗੁਜ਼ਾਰਿਆ ਅਤੇ ਆਪਣੇ ਜੀਵਨ ਕਾਲ ਦੌਰਾਨ ਕਈ ਸੰਸਥਾਵਾਂ ਨਾਲ ਜੁਡ਼ੇ ਰਹੇ ਅਤੇ ਜ਼ਰੂਰਤਮੰਦਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹੇ। ਉਨ੍ਹਾਂ ਵੱਲੋਂ ਦਿੱਤੇ ਗਏ ਸਮਾਜ ਸੇਵਾ ਦੇ ਇਸ ਸਬਕ ’ਤੇ ਚੱਲਣਾ ਹੀ ਪੰਜਾਬ ਕੇਸਰੀ ਗਰੁੱਪ ਦੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੀਆਂ ਦਿੱਤੀਆਂ ਗਈਆਂ ਸਿੱਖਿਆਵਾਂ ’ਤੇ ਚਲਦੇ ਗਰੁੱਪ ਵੱਲੋਂ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਜਾਂਚ ਦੀ ਇਹ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਕੈਂਪਾਂ ’ਚ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਕਈ ਕੈਂਪਾਂ ’ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ-  ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ

ਫਗਵਾੜਾ : ਡਾ. ਰਾਜਨ ਆਈ ਕੇਅਰ ਹਸਪਤਾਲ ’ਚ ਲਾਏ ਗਏ ਕੈਂਪ ਦੌਰਾਨ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਅਨੀਤਾ।

ਊਨਾ : ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੈਂਪ ਦੀ ਸ਼ੁਰੂਆਤ ਕਰਦੇ ਰਾਸ਼ਟਰੀ ਸੰਤ ਬਾਬਾ ਲਾਲ ਜੀ ਮਹਾਰਾਜ।

ਜਲੰਧਰ : ਰਤਨ ਹਸਪਤਾਲ ’ਚ ਲਾਏ ਗਏ ਕੈਂਪ ਦੌਰਾਨ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ। 

ਪੀੜ੍ਹੀ ਦਰ ਪੀੜ੍ਹੀ ਸੇਵਾ ਕਾਰਜ ਜਾਰੀ
ਅੰਬਾਲਾ: ਪੰਜਾਬ ਕੇਸਰੀ ਗਰੁੱਪ ਦੇ ਨਿਰਦੇਸ਼ਕ ਸ਼੍ਰੀ ਅਭਿਜੈ ਚੋਪੜਾ ਆਪਣੀ ਸਵ. ਦਾਦੀ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ’ਚ ਲਾਏ ਮੈਡੀਕਲ ਕੈਂਪਾਂ ਦੌਰਾਨ ਖੁਦ ਫੀਲਡ ’ਚ ਉਤਰੇ ਅਤੇ ਮਰੀਜ਼ਾਂ ਦੀ ਸੇਵਾ ਕੀਤੀ। ਅੰਬਾਲਾ ’ਚ ਲਾਏ ਗਏ ਮੈਡੀਕਲ ਕੈਂਪ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਇਕ ਮਰੀਜ਼ ਨੂੰ ਫਲ ਦਿੰਦੇ ਹੋਏ, ਉਨ੍ਹਾਂ ਦੇ ਨਾਲ ਸ਼੍ਰੀ ਅਭਿਜੈ ਚੋਪੜਾ। 

ਇਹ ਵੀ ਪੜ੍ਹੋ- ਪੰਜਾਬ ਤੋਂ ਮੀਲਾਂ ਦੂਰ ਟੁੱਟੀ ਸਾਹਾਂ ਦੀ ਡੋਰੀ, ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਕਿਸ ਸੂਬੇ 'ਚ ਕਿੰਨੇ ਕੈਂਪ 

ਪੰਜਾਬ

ਸ਼ਹਿਰ 25
ਕੈਂਪ 43
ਮਰੀਜ਼ 11859 

ਉੱਤਰਾਖੰਡ  

ਸ਼ਹਿਰ 4
ਕੈਂਪ 4
ਮਰੀਜ਼ 560

ਹਰਿਆਣਾ

ਸ਼ਹਿਰ 20
ਕੈਂਪ 20
ਮਰੀਜ਼ 5997

ਜੰਮੂ-ਕਸ਼ਮੀਰ 

ਸ਼ਹਿਰ 5
ਕੈਂਪ 5
ਮਰੀਜ਼ 850

ਹਿਮਾਚਲ

ਸ਼ਹਿਰ 12
ਕੈਂਪ- 13
ਮਰੀਜ਼ 2796

ਬਿਹਾਰ

ਸ਼ਹਿਰ
ਕੈਂਪ 3
ਮਰੀਜ਼ 410

ਉੱਤਰ ਪ੍ਰਦੇਸ਼ 

ਸ਼ਹਿਰ 37
ਕੈਂਪ 46
ਮਰੀਜ਼ 5239

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

shivani attri

This news is Content Editor shivani attri