ਤਰਨਤਾਰਨ ਜ਼ਿਲ੍ਹੇ ’ਚ ਇਕ ਗਰਭਵਤੀ ਬੀਬੀ ਤੇ 4 ਪੁਲਸ ਮੁਲਾਜ਼ਮਾਂ ਸਮੇਤ 13 ਦੀ ਰਿਪੋਰਟ ਪਾਜ਼ੇਟਿਵ

07/27/2020 1:06:41 AM

ਤਰਨਤਾਰਨ (ਰਮਨ ਚਾਵਲਾ)- ਜ਼ਿਲੇ ਅੰਦਰ ਐਤਵਾਰ ਕੋਰੋਨਾ ਦੇ 13 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ’ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕੋਰੋਨਾ ਪੀਡ਼ਤਾਂ ਦੇ ਇਲਾਜ ਲਈ ਆਈਸੋਲੇਸ਼ਨ ਵਾਰਡ ’ਚ ਸ਼ਿੱਫਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਰਕਯੋਗ ਹੈ ਕਿ ਕੋੋਰੋਨਾ ਪਾਜ਼ੇਟਿਵ ਪਾਏ ਗਏ ਵਿਅਕਤੀ ’ਚ ਇਕ ਗਰਭਵਤੀ ਔਰਤ ਅਤੇ 4 ਪੁਲਸ ਕਰਮਚਾਰੀ ਸ਼ਾਮਲ ਹਨ।

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਭੇਜੇ ਗਏ ਕੋਰੋਨਾ ਸਬੰਧੀ ਸੈਂਪਲਾਂ ਦੌਰਾਨ ਕੁੱਲ 13 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਿਨ੍ਹਾਂ ’ਚ ਪਿੰਡ ਕਿਰਤੋਵਾਲ ਨਿਵਾਸੀ 54 ਸਾਲਾਂ ਵਿਅਕਤੀ, ਪੱਟੀ ਦੇ 30 ਸਾਲਾਂ ਵਿਆਕਤੀ, ਪਿੰਡ ਭੁੱਚਰ ਕਲਾਂ ਦੇ 40 ਸਾਲਾਂ ਵਿਅਕਤੀ, ਝਬਾਲ ਦੇ 25 ਸਾਲਾਂ ਵਿਅਕਤੀ, ਮਾਡ਼ੀ ਮੇਘਾ ਦੇ 28 ਸਾਲਾਂ ਵਿਅਕਤੀ, ਭਿੱਖੀਵਿੰਡ ਦੇ 28 ਸਾਲਾਂ ਵਿਅਕਤੀ, ਮਾਡ਼ੀ ਮੇਘਾ ਦੇ 19 ਸਾਲਾਂ ਨੌਜਵਾਨ, ਪਿੰਡ ਸੋਹਾਵਾ ਦੀ 35 ਸਾਲਾਂ ਔਰਤ, ਮੁਹੱਲਾ ਜਸਵੰਤ ਸਿੰਘ ਤਰਨਤਾਰਨ ਦੀ 27 ਸਾਲਾਂ ਗਰਭਵਤੀ ਔਰਤ, ਪਿੰਡ ਪੱਖੋਕੇ ਦੇ 34 ਸਾਲਾਂ ਵਿਅਕਤੀ, ਪੁਲਸ ਲਾਈਨ ਤਰਨ ਤਾਰਨ ਦੇ 52 ਸਾਲਾਂ ਵਿਅਕਤੀ, ਗੋਇੰਦਵਾਲ ਸਾਹਿਬ ਦੇ 34 ਸਾਲਾਂ ਵਿਅਤਕੀ ਅਤੇ ਜੰਡਿਆਲਾ ਗੁਰੂ ਦੇ 50 ਸਾਲਾਂ ਵਿਅਕਤੀ ਸ਼ਾਮਲ ਹਨ। ਸਿਵਲ ਸਰਜਨ ਨੇ ਦੱਸਿਆ ਕਿ ਉਕਤ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ’ਚ ਕੁੱਲ 4 ਪੁਲਸ ਵਿਭਾਗ ਦੇ ਕਰਮਚਾਰੀ ਹਨ। ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa