ਪੰਜਾਬ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ, ਲੁਧਿਆਣਾ ਦੀ ਬੱਲੇ-ਬੱਲੇ (ਤਸਵੀਰਾਂ)

04/23/2018 12:38:51 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਸਾਲ 2018 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ ਲੁਧਿਆਣਾ ਦੇ ਬੱਚਿਆਂ ਨੇ ਬਾਜ਼ੀ ਮਾਰ ਲਈ ਹੈ। ਨਤੀਜਿਆਂ ਮੁਤਾਬਕ ਸੂਬੇ 'ਚੋਂ ਪਹਿਲਾਂ ਸਥਾਨ ਲੁਧਿਆਣਾ ਦੀ ਪੂਜਾ ਜੋਸ਼ੀ ਨੇ 98 ਫੀਸਦੀ ਨੰਬਰਾਂ ਹਾਸਲ ਕੀਤਾ ਹੈ, ਜਦੋਂ ਕਿ ਲੁਧਿਆਣਾ ਦੇ ਹੀ ਵਿਵੇਕ ਰਾਜਪੂਤ ਨੇ 97.55 ਫੀਸਦੀ ਨੰਬਰਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਤੀਜੇ ਨੰਬਰ 'ਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਰਹੀ ਹੈ, ਜਿਸ ਨੇ 97.33 ਫੀਸਦੀ ਅੰਕਾਂ ਨਾਲ ਇਹ ਸਥਾਨ ਹਾਸਲ ਕੀਤਾ ਹੈ।

ਇਸ ਤੋਂ ਇਲਾਵਾ ਬਾਰਵ੍ਹੀਂ (ਸਪੋਰਟਸ) 'ਚ ਲੁਧਿਆਣਾ ਦੀ ਪ੍ਰਾਚੀ ਗੌੜ ਪਹਿਲੇ ਸਥਾਨ 'ਤੇ, ਲੁਧਿਆਣਾ ਦੀ ਹੀ ਪੁਸ਼ਵਿੰਦਰ ਕੌਰ ਦੂਜੇ ਸਥਾਨ 'ਤੇ, ਜਦੋਂ ਕਿ ਫਰੀਦਕੋਟ ਦੀ ਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ ਹੈ। ਵਿਦਿਆਰਥੀਆਂ ਵਲੋਂ ਇਹ ਨਤੀਜੇ ਬੋਰਡ ਦੀ ਵੈੱਬਸਾਈਟ 'ਤੇ 24 ਅਪ੍ਰੈਲ ਨੂੰ ਮੁਹੱਈਆ ਹੋਣਗੇ।