13 ਮਈ ਨੂੰ ਆਵੇਗਾ ਪੰਜਾਬ ਬੋਰਡ ਦਾ 12ਵੀਂ ਜਮਾਤ ਦਾ ਨਤੀਜਾ

05/09/2016 10:34:12 AM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 13 ਮਈ ਨੂੰ ਐਲਾਨ ਕੀਤਾ ਜਾਵੇਗਾ। ਬੋਰਡ ਦੀ ਚੇਅਰਪਰਸਨ ਡਾ. ਤਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਬੋਰਡ ਵੱਲੋਂ ਸ਼ੁੱਕਰਵਾਰ ਸਵੇਰੇ ਮੈਰਿਟ ਲਿਸਟ ਵਿਚ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ, ਜਿਸ ਦੇ ਬਾਅਦ ਇਸੇ ਦਿਨ ਰਾਤ ਤੱਕ ਸਾਰੇ ਵਿਦਿਆਰਥੀ ਆਪਣਾ ਨਤੀਜਾ ਵੀ ਬੋਰਡ ਦੀ ਵੈੱਬਸਾਈਟ ''ਤੇ ਦੇਖ ਸਕਣਗੇ। ਡਾ. ਧਾਲੀਵਾਲ ਨੇ ਦੱਸਿਆ ਕਿ 25 ਜਾਂ 26 ਮਈ ਨੂੰ ਬੋਰਡ ਵੱਲੋਂ ਮੈਟ੍ਰਿਕ ਦਾ ਨਤੀਜਾ ਵੀ ਐਲਾਨ ਕੀਤਾ ਜਾਵੇਗਾ। ਸੀ. ਬੀ. ਐੱਸ. ਈ. 12ਵੀਂ ਦਾ ਨਤੀਜਾ 27 ਮਈ ਤੱਕ ਆਉਣ ਦੀ ਸੂਚਨਾ ਹੈ।

Babita Marhas

This news is News Editor Babita Marhas