12ਵੀਂ ਦੀ ਫਿਜ਼ਿਕਸ ਪ੍ਰੀਖਿਆ, ਵਿਦਿਆਰਥੀਆਂ ਕਿਹਾ, ਓਹ ਮਾਈ ਗਾਡ, ਪੇਪਰ ਟਫ ਸੀ

03/08/2018 2:17:09 AM

ਹੁਸ਼ਿਆਰਪੁਰ, (ਘੁੰਮਣ)- ਸੀ. ਬੀ.ਐੱਸ. ਈ. ਦੀ 12ਵੀਂ ਜਮਾਤ ਦੀਆਂ ਚੱਲ ਰਹੀ ਫਾਈਨਲ ਪ੍ਰੀਖਿਆਵਾਂ ਅਧੀਨ ਅੱਜ ਫਿਜ਼ਿਕਸ ਦਾ ਪੇਪਰ ਸੀ। ਬਾਅਦ ਦੁਪਹਿਰ 1.30 ਵਜੇ ਜਦੋਂ ਪ੍ਰੀਖਿਆ ਖ਼ਤਮ ਹੋਈ ਤਾਂ ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ ਸਥਿਤ ਸੈਂਟਰ ਦੇ ਬਾਹਰ ਇਕੱਤਰ ਵਿਦਿਆਰਥੀਆਂ ਨੇ 'ਜਗ ਬਾਣੀ' ਨਾਲ ਲੰਬੀ ਗੱਲਬਾਤ ਕੀਤੀ। ਜ਼ਿਆਦਾਤਰ ਵਿਦਿਆਰਥੀਆਂ ਕਿਹਾ, ਓਹ ਮਾਈ ਗਾਡ, ਪੇਪਰ ਟਫ ਸੀ।
ਅੱਜ ਫਿਜ਼ਿਕਸ ਦਾ ਪੇਪਰ ਔਖਾ ਤਾਂ ਸੀ ਹੀ, ਨਾਲ ਹੀ ਲੰਬਾ ਵੀ ਸੀ। ਫਿਰ ਵੀ ਮੈਂ ਸਾਰੇ ਸਵਾਲ ਹੱਲ ਕਰ ਲਏ। ਹੁਣ ਅੰਕ ਵੀ ਚੰਗੇ ਆਉਣ ਦੀ ਸੰਭਾਵਨਾ ਹੈ ਕਿਉਂਕਿ ਫਾਈਨਲ ਪੀ੍ਰਖਿਆ ਲਈ ਕਾਫੀ ਤਿਆਰੀ ਕਰ ਰੱਖੀ ਸੀ। -ਨਿਤਿਨ ਪਡਿਆਲ
ਫਿਜ਼ਿਕਸ ਦਾ ਪੇਪਰ ਸੀ, ਇਸ ਲਈ ਡਰ ਤਾਂ ਲੱਗ ਹੀ ਰਿਹਾ ਸੀ ਪਰ ਪੇਪਰ ਔਖਾ ਹੋਣ ਦੇ ਬਾਵਜੂਦ ਮੈਂ ਇਸ ਨੂੰ 3 ਘੰਟਿਆਂ 'ਚ ਕੰਪਲੀਟ ਕਰ ਲਿਆ। ਮੈਂ ਹਿਸਾਬ ਲਾਇਆ ਹੈ ਕਿ ਅੰਕ 55 ਤੋਂ ਜ਼ਿਆਦਾ ਆਉਣਗੇ। -ਮਨਦੀਪ
ਮੇਰੇ ਪੇਪਰ ਕਾਫੀ ਚੰਗੇ ਹੋਏ। ਸਾਰੇ ਸਵਾਲ ਸਿਲੇਬਸ 'ਚੋਂ ਹੀ ਆਏ ਸਨ। ਮੈਨੂੰ ਪੂਰਾ ਭਰੋਸਾ ਹੈ ਕਿ 70 ਅੰਕਾਂ ਦੀ ਇਸ ਪ੍ਰੀਖਿਆ 'ਚ ਮੈਂ 60 ਤੋਂ ਜ਼ਿਆਦਾ ਅੰਕ ਹਾਸਲ ਕਰ ਹੀ ਲਵਾਂਗੀ ਕਿਉਂਕਿ ਸਕੂਲ 'ਚ ਵੀ ਤਿਆਰੀ ਚੰਗੀ ਕਰਵਾਈ ਗਈ ਸੀ। -ਦੀਕਸ਼ਾ ਸ਼ਰਮਾ
ਮੈਂ ਜਮਾਤ 'ਚ ਵੀ ਪੂਰੀ ਲਗਨ ਨਾਲ ਪੜ੍ਹਦਾ ਸੀ ਅਤੇ ਘਰ 'ਚ ਤਿਆਰੀ ਵੀ ਚੰਗੀ ਕੀਤੀ ਸੀ। ਮੁਸ਼ਕਿਲ ਹੋਣ ਦੇ ਬਾਵਜੂਦ ਮੈਂ ਪੂਰਾ ਪੇਪਰ ਕਰ ਲਿਆ। ਹੁਣ ਅੰਕ ਵੀ ਚੰਗੇ ਆਉਣ ਦੀ ਉਮੀਦ ਹੈ। -ਚੰਦਨ
ਮੈਨੂੰ ਪੇਪਰ ਜ਼ਿਆਦਾ ਮੁਸ਼ਕਿਲ ਤਾਂ ਨਹੀਂ ਲੱਗਾ ਪਰ ਲੈਂਥੀ (ਲੰਬਾ) ਹੋਣ ਕਾਰਨ 3 ਘੰਟਿਆਂ 'ਚ ਮੁਸ਼ਕਿਲ ਨਾਲ ਪੂਰਾ ਹੋਇਆ। ਪਰ ਉਮੀਦ ਹੈ ਕਿ ਹੁਣ ਚੰਗੇ ਨੰਬਰ ਆਉਣਗੇ ਅਤੇ ਮੈਂ ਆਪਣਾ ਟੀਚਾ ਹਾਸਲ ਕਰ ਲਵਾਂਗੀ। -ਮਹਿਕ ਗੁਪਤਾ
ਫਿਜ਼ਿਕਸ ਦਾ ਪੇਪਰ ਅੱਜ ਪੂਰਾ ਸਿਲੇਬਸ 'ਚੋਂ ਹੀ ਸੀ ਪਰ ਥੋੜ੍ਹਾ ਲੰਬਾ ਸੀ। ਮੈਂ ਤਕਰੀਬਨ ਸਾਰੇ ਪ੍ਰਸ਼ਨ ਕੀਤੇ। 3 ਘੰਟਿਆਂ 'ਚ ਮੈਂ ਪੇਪਰ ਪੂਰਾ ਕਰ ਲਿਆ ਸੀ।
-ਨਵਜੋਤ ਸਿੰਘ
ਮੈਨੂੰ ਲਗਭਗ ਸਾਰੇ ਸਵਾਲ ਆਉਂਦੇ ਸਨ, ਇਸ ਲਈ ਮੈਂ ਲਿਖਣ ਦੀ ਚੰਗੀ ਸਪੀਡ ਜਾਰੀ ਰੱਖੀ ਤਾਂ ਕਿ 3 ਘੰਟਿਆਂ 'ਚ ਇਸ ਨੂੰ ਪੂਰਾ ਕਰ ਲਵਾਂ। ਉਮੀਦ ਹੈ ਕਿ 60 ਦੇ ਕਰੀਬ ਅੰਕ ਹਾਸਲ ਕਰ ਲਵਾਂਗੀ। ਪਰਮਾਤਮਾ ਦਾ ਸ਼ੁਕਰ ਹੈ ਕਿ ਮੇਰਾ ਪੇਪਰ ਚੰਗਾ ਹੋ ਗਿਆ।-ਮੁਸਕਾਨ ਗੁਪਤਾ
ਅੱਜ ਥੋੜ੍ਹੀ ਟੈਨਸ਼ਨ ਜ਼ਰੂਰ ਸੀ ਪਰ ਪੇਪਰ ਮੇਰਾ ਵੀ ਚੰਗਾ ਹੋਇਆ ਕਿਉਂਕਿ ਸਕੂਲ 'ਚ ਤਿਆਰੀ ਚੰਗੀ ਕਰਵਾਈ ਗਈ ਸੀ ਅਤੇ ਮੈਂ ਘਰ 'ਚ ਵੀ ਸਿਲੇਬਸ ਕੰਪਲੀਟ ਕਰ ਲਿਆ ਸੀ। ਚੰਗੇ ਅੰਕ ਹਾਸਲ ਕਰਾਂਗਾ। -ਸੌਰਭ ਕਲੇਰ


Related News