120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

07/24/2017 2:37:39 AM

ਬਟਾਲਾ,  (ਬੇਰੀ)-  ਪੁਲਸ ਚੌਕੀ ਦਿਆਲਗੜ੍ਹ ਵੱਲੋਂ ਕਾਰ 'ਚੋਂ 120 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਦਿਆਲਗੜ੍ਹ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮੁਖੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗੁਰਦਾਸਪੁਰ ਜੀ.ਟੀ. ਰੋਡ 'ਤੇ ਸਥਿਤ ਪਿੰਡ ਊਧੋਵਾਲ ਨੇੜੇ ਵਿਸ਼ੇਸ਼ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ ਕਿ ਇਸੇ ਦੌਰਾਨ ਇਕ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਈਵਰ ਨੇ ਪੁਲਸ ਪਾਰਟੀ ਨੂੰ ਦੇਖ ਕੇ ਆਪਣੀ ਕਾਰ ਪਿੱਛੇ ਰੋਕ ਲਈ ਤੇ ਕਾਰ ਛੱਡ ਕੇ ਭੱਜ ਗਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਕਾਰ ਦੀ ਤਲਾਸ਼ੀ ਲੈਣ 'ਤੇ ਪੁਲਸ ਨੇ ਕੁਲ 120 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ, ਜਿਸ ਵਿਚ 108 ਬੋਤਲਾਂ ਕੈਸ਼ ਤੇ 12 ਬੋਤਲਾਂ ਇੰਪੀਰੀਅਲ ਬਲਿਊ ਸ਼ਾਮਲ ਹਨ, ਬਰਾਮਦ ਕੀਤੀਆਂ। ਚੌਕੀ ਇੰਚਾਰਜ ਨੇ ਦੱਸਿਆ ਕਿ ਫਰਾਰ ਹੋਏ ਕਾਰ ਡਰਾਈਵਰ ਵਿਰੁੱਧ ਪੁਲਸ ਨੇ ਥਾਣਾ ਸਦਰ ਵਿਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ, ਜਿਸ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਵਰਸੋਲਾ ਥਾਣਾ ਸਦਰ ਗੁਰਦਾਸਪੁਰ ਵਜੋਂ ਹੋਈ ਹੈ। ਇਸ ਮੌਕੇ ਪੀ. ਸੀ. ਆਰ. ਟੀਮ ਦੇ ਤਰਲੋਕ ਸਿੰਘ, ਹੌਲਦਾਰ ਪਵਿੱਤਰ ਸਿੰਘ, ਹੌਲਦਾਰ ਸੁਰਿੰਦਰ ਸਿੰਘ, ਅਸ਼ਵਨੀ ਕੁਮਾਰ ਆਦਿ ਪੁਲਸ ਮੁਲਾਜ਼ਮ ਵੀ ਮੌਜੂਦ ਸਨ।