ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਣ 12 ਮਰੀਜ਼ਾਂ ਦੀ ਮੌਤ, 291 ਪਾਜ਼ੇਟਿਵ

09/21/2020 12:19:38 AM

ਲੁਧਿਆਣਾ, (ਸਹਿਗਲ)– ਮਹਾਨਗਰ ਵਿਚ ਅੱਜ ਕੋਰੋਨਾ ਵਾਇਰਸ ਨਾਲ 12 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 291 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ 291 ਵਿਚੋਂ 240 ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 47 ਦੂਜੇ ਸ਼ਹਿਰਾਂ ਨਾਲ ਸਬੰਧਤ ਹਨ। ਜਿਨ੍ਹਾਂ 12 ਲੋਕਾਂ ਦੀ ਅੱਜ ਮੌਤ ਹੋਈ ਹੈ। ਉਨ੍ਹਾਂ ਵਿਚ 5 ਜ਼ਿਲੇ ਦੇ ਰਹਿਣ ਵਾਲੇ ਹਨ। ਹੁਣ ਤੱਕ 663 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1876 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋ 196 ਦੀ ਮੌਤ ਹੋ ਚੁੱਕੀ ਹੈ।

ਨਿੱਜੀ ਲੈਬ ਨੇ ਦੱਸਿਆ ਪਾਜ਼ੇਟਿਵ ਤੇ ਸਿਹਤ ਵਿਭਾਗ ਨੇ ਕਿਹਾ ਨੈਗੇਟਿਵ

ਇਕ ਮ੍ਰਿਤਕ ਔਰਤ ਨੂੰ ਇਕ ਹੋਰ ਨਿੱਜੀ ਲੈਬ ਨੇ ਕੋਵਿਡ 19 ਦਾ ਪਾਜ਼ੇਟਿਵ ਮਰੀਜ਼ ਦੱਸਿਆ ਜਦਕਿ ਸਿਹਤ ਵਿਭਾਗ ਨੇ ਅਗਲੇ ਦਿਨ ਰਿਸ਼ਤੇਦਾਰਾਂ ਨੂੰ ਮੈਸੇਜ ਭੇਜ ਕੇ ਉਪਰੋਕਤ ਮਰੀਜ਼ ਨੂੰ ਨੈਗੇਟਿਵ ਦੱਸ ਦਿੱਤਾ ਪਰ ਮੌਤ ਤੋਂ ਬਾਅਦ ਸਿਹਤ ਵਿਭਾਗ ਦਾ ਰਵੱਈਆ ਹੈਰਾਨ ਕਰ ਦੇਣ ਵਾਲਾ ਸੀ। ਮ੍ਰਿਤਕ ਗੁਰਮੀਤ ਕੌਰ ਦੇ ਭਤੀਜੇ ਰਾਜੂ ਨੇ ਦੱਸਿਆ ਕਿ ਉਸ ਦੀ ਚਾਚੀ ਦੀ ਮੌਤ ਤੋਂ ਬਾਅਦ ਸਿਰਫ ਦੋ ਲੋਕਾਂ ਨੂੰ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ। ਉਨ੍ਹਾਂ ਨੇ ਲੱਖ ਮਿੰਨਤਾਂ ਕੀਤੀਆਂ ਕਿ ਉਨ੍ਹਾਂ ਦਾ ਮਰੀਜ਼ ਨੈਗੇਟਿਵ ਹੈ। ਉਨ੍ਹਾਂ ਸਸਕਾਰ ਆਪਣੇ ਰੀਤੀ-ਰਿਵਾਜ਼ਾਂ ਨਾਲ ਕਰ ਲੈਣ ਦਿੱਤਾ ਜਾਵੇ ਪਰ ਕਿਸੇ ਨੇ ਇਕ ਨਾ ਸੁਣੀ, ਜਿਸ ਨਾਲ ਰਿਸ਼ਤੇਦਾਰਾਂ ਨਾਲ ਪਿੰਡ ਵਾਸੀਆਂ ਵਿਚ ਗਹਿਰਾ ਰੋਸ ਹੈ। ਮ੍ਰਿਤਕ ਗੁਰਮੀਤ ਕੌਰ 65 ਇਆਲੀ ਕਲਾਂ ਦੀ ਰਹਿਣ ਵਾਲੀ ਸੀ ਅਤੇ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਭਰਤੀ ਸੀ। 17 ਤਾਰੀਕ ਨੂੰ ਆਈ ਰਿਪੋਰਟ ਵਿਚ ਉਪਰੋਕਤ ਮਰੀਜ਼ ਨੂੰ ਪਾਜ਼ੇਟਿਵ ਦੱਸਿਆ ਗਿਆ ਪਰ ਸਿਹਤ ਵਿਭਾਗ ਵੱਲੋਂ ਆਏ ਮੈਸੇਜ ਵਿਚ ਕਿਹਾ ਗਿਆ ਕਿ 18 ਤਾਰੀਕ ਨੂੰ ਵਿਭਾਗ ਵੱਲੋਂ ਮਰੀਜ਼ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਕੱਲ ਜਾਰੀ ਸੂਚੀ ਵਿਚ ਗੁਰਮੀਤ ਕੌਰ ਨੂੰ ਪਾਜ਼ੇਟਿਵ ਮ੍ਰਿਤਕ ਮਰੀਜ਼ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਪਰਿਵਾਰ ਦੇ ਦੋ ਮੈਂਬਰਾਂ ਤੋਂ ਇਲਾਵਾ ਕਿਸੇ ਨੂੰ ਵੀ ਸ਼ਾਮਲ ਨਹੀਂ ਹੋਣ ਦਿੱਤਾ ਗਿਆ।

10 ਦਿਨ ’ਚ 104 ਹੈਲਥ ਕੇਅਰ ਵਰਕਰ ਹੋਏ ਪਾਜ਼ੇਟਿਵ

ਫਰੰਟ ਲਾਈਨ ’ਤੇ ਕੰਮ ਕਰ ਰਹੇ ਡਾਕਟਰ, ਨਰਸਜ਼ ਅਤੇ ਪੈਰਾ ਮੈਡੀਕਲ ਸਟਾਫ ਦੇ ਪਾਜ਼ੇਟਿਵ ਆਉਣ ਦਾ ਸਿਲਸਿਲਾ ਜਾਰੀ ਹੈ। ਪਿਛਲੇ 10 ਦਿਨ ਵਿਚ 104 ਹੈਲਥ ਕੇਅਰ ਵਰਕਰ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਹੈਲਥ ਕੇਅਰ ਵਰਕਰ ਸ਼ਾਮਲ ਹਨ।

4951 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 4951 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ 2319 ਸੈਂਪਲਾਂ ਦੀ ਰਿਪੋਰਟ ਹਾਲੇ ਪੈਂਡਿੰਗ ਦੱਸੀ ਜਾਂਦੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲੇ ਵਿਚ 1648 ਐਕਟਿਵ ਮਰੀਜ਼ ਦੱਸੇ ਜਾਂਦੇ ਹਨ, ਜਦਕਿ 13981 ਲੋਕ ਠੀਕ ਹੋ ਚੁੱਕੇ ਹਨ।

ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਨਾਲ 47 ਲੋਕ ਹੋਏ ਇਨਫੈਕਟਿਡ

ਪਹਿਲਾਂ ਤੋਂ ਪਾਜ਼ੇਟਿਵ ਆ ਚੁੱਕੇ ਹਨ ਮਰੀਜ਼ਾਂ ਦੇ ਸੰਪਰਕ ’ਚ ਆਊਣ ਨਾਲ 47 ਲੋਕ ਪਾਜ਼ੇਟਿਵ ਹੋ ਕੇ ਸਾਹਮਣੇ ਆਏ ਹਨ, ਜਦਕਿ 154 ਮਰੀਜ਼ ਓ. ਪੀ. ਡੀ. ਅਤੇ ਫਲੂ ਕਾਰਨਰ ਵਿਚ ਜਾਂਚ ਦੌਰਾਨ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 2 ਗਰਭਵਤੀ ਔਰਤਾਂ ਅਤੇ ਇਕ ਹੈਲਥ ਕੇਅਰ ਵਰਕਰ ਵੀ ਸ਼ਾਮਲ ਸੀ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ               ਉਮਰ ਲਿੰਗ        ਹਸਪਤਾਲ

ਬਸੰਤ ਐਵੇਨਿਊ        80 ਸਾਲਾ ਔਰਤ        ਫੋਰਟਿਸ

ਹੈਬੋਵਾਲ ਕਲਾਂ 59 ਸਾਲਾ ਪੁਰਸ਼        ਡੀ. ਐੱਮ. ਸੀ.

ਮਾਛੀਵਾੜਾ        51 ਸਾਲਾ ਔਰਤ        ਸਿਵਲ

ਮਲਸੀਆ ਭਾਈ ਕੇ        55 ਸਾਲਾ ਪੁਰਸ਼        ਜੀ. ਜੀ. ਐੱਸ. ਐੱਮ. ਸੀ. ਐੱਚ.

ਅਰਬਨ ਅਸਟੇਟ        77 ਸਾਲਾ ਪੁਰਸ਼        ਫੋਰਟਿਸ

Bharat Thapa

This news is Content Editor Bharat Thapa